ਅੱਜ ਕਿਸੇ ਗੁਪਤ ਥਾਂ ਤੇ ਹੋਈ ਇੱਕ ਮੀਟਿੰਗ ਦੋਰਾਨ, ਬੱਬਰ ਖਾਲਸਾ ਨਾਲ ਸਬੰਧਤ ਜੁਝਾਰੂ ਸਿੰਘਾਂ ਦੇ ਇੱਕ ਗਰੁੱਪ ਵਲੋਂ, ਜਿਸਦੀ ਅਗਵਾਈ ਪਿਛਲੇ ਕੁੱਝ ਸਮੇ ਤੋਂ ਭਾਈ ਜਗਤਾਰ ਸਿੰਘ ਤਾਰਾ ਕਰਦੇ ਆ ਰਹੇ ਹਨ, ਇੱਕ ਨਵੀਂ ਜਥੇਬੰਦੀ “ਖਾਲਿਸਤਾਨ ਟਾਈਗਰ ਫੋਰਸ” ਦੇ ਗਠਨ ਦਾ ਫੈਸਲਾ ਕੀਤਾ ਗਿਆ ਹੈ। ਖਾਲਿਸਤਾਨ ਟਾਈਗਰ ਫੋਰਸ ਦਾ ਪਹਿਲਾ ਮੁੱਖੀ ਭਾਈ ਜਗਤਾਰ ਸਿੰਘਤਾਰਾ ਨੂੰ ਥਾਪਿਆ ਗਿਆ ਹੈ। ਯਾਦ ਰਹੇ ਭਾਈ ਜਗਤਾਰ ਸਿੰਘ ਤਾਰਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਕੇਸ ਵਿੱਚ ਅੱਠ ਸਾਲ ਕੈਦ ਕੱਟਣ ਮਗਰੋਂ ਬੁੜੈਲ ਜੇਲ੍ਹ ਤੋਂ ਆਪਣੇ ਸਾਥੀਆਂ ਨਾਲ ਫਰਾਰ ਹੋ ਗਏ ਸਨ, ਤੇ ਉਸ ਤੋਂ ਬਾਅਦ ਆਪਣੇ ਗੁਪਤ ਟਿਕਾਣੇ ਤੋਂ ਆਪਣੇ ਗਰੁੱਪ ਦੀ ਅਗਵਾਈ ਕਰਦੇ ਚਲੇ ਆ ਰਹੇ ਹਨ।
ਭਾਈ ਤਾਰਾ ਨੇਂ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਬੱਬਰ ਖਾਲਸਾ ਤੋਂ ਵੱਖ ਹੋ ਕੇ ਨਵੀਂ ਜਥੇਬੰਦੀ ਬਣਾਉਣ ਦਾ ਇਹ ਫੈਂਸਲਾ ਮਜਬੂਰੀ ਵਿੱਚ ਤੇ ਬੜੇ ਦੁੱਖ ਨਾਲ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਰਨਾ ਪਿਆ। ਉਹਨਾਂ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਟਾਈਗਰ ਫੋਰਸ, ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਹਮੇਸ਼ਾ ਵਚਨਬੱਧ ਰਹੇਗੀ, ਅਤੇ ਉਹ ਬੱਬਰ ਖਾਲਸਾ ਸਮੇਤ ਸਮੂਹ ਖਾਲਿਸਤਾਨੀ ਜਥੇਬੰਦੀਆਂ ਨਾਲ ਸਹਿਯੋਗ ਦੀ ਭਾਵਨਾ ਕਾਇਮ ਰੱਖਦੇ ਹੋਏ ਅੱਗੇ ਵੱਧਣਾ ਚਾਹੁਣਗੇ।
ਉਹਨਾਂ ਨੇ ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ, ਉਹਨਾਂ ਦੀ ਜੱਦੋ-ਜਹਿਦ ਨੂੰ ਆਖਰੀ ਸਵਾਸਾਂ ਤੱਕ ਜਾਰੀ ਰੱਖਣ ਪ੍ਰਤੀ ਆਪਣੀ ਜ਼ਾਤੀ ਵਚਨਬੱਧਤਾ ਦਾ ਇਜ਼ਹਾਰ ਵੀ ਕੀਤਾ।
ਅੱਜ ਦੀ ਮੀਟਿੰਗ ਦੇ ਇੱਕ ਫੈਸਲੇ ਮੁਤਾਬਕ ਭਾਈ ਜਗਤਾਰ ਸਿੰਘ ਤਾਰਾ ਨੂੰ, ਜਥੇਬੰਦੀ ਦੇ ਦੁਨੀਆਂ ਭਰ ਵਿੱਚ ਬੈਠੇ ਸੀਨੀਅਰ ਆਗੂਆਂ ਦੇ ਮਸ਼ਵਰੇ ਨਾਲ ਬਾਕੀ ਦਾ ਢਾਂਚਾ ਸਿਰਜਣ ਦੇ ਅਧਿਕਾਰ ਵੀ ਦਿੱਤੇ ਗਏ ਹਨ।
ਭਾਈ ਤਾਰਾ ਨੇ ਇਸ ਮੌਕੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਪੰਥ ਵਿੱਚ ਪਏ ਹੋਏ ਧਾਰਮਿੱਕ ਮਰਿਯਾਦਾ ਦੇ ਵਖਰੇਵਿਆਂ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਜਾਵੇ। ਇਸ ਮਕਸਦ ਲਈ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ ਦੀ
ਇੱਕੋ ਇੱਕ ਮਜ਼ਬੂਤ ਆਧਾਰ ਹੈ । ਜਿਸ ਉੱਤੇ ਦ੍ਰਿੜਤਾ ਨਾਲ ਅਮਲ ਕੀਤੇ ਤੇ ਕਰਵਾਏ ਜਾਣ ਨਾਲ ਹੀ ਸਾਰੀਆਂ ਧਿਰਾਂ ਨੂੰ ਨੇੜੇ ਲਿਆਂਦਾ ਜਾ ਸਕਦਾ ਹੈ।
ਭਾਈ ਜਗਤਾਰ ਸਿੰਘ ਤਾਰਾ ਨੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ 14 ਮਾਰਚ ਨੂੰ ਸ਼ੁਰੂ ਹੋਏ ਨਵੇਂ ਸਾਲ ਦੀਆਂ ਸਮੁੱਚੇ ਪੰਥ ਨੂੰ ਵਧਾਈਆਂ ਵੀ ਦਿੱਤੀਆਂ।
want to make a member