ਡੈਨ ਹਾਗ, ਹਾਲੈਂਡ – ਸ਼ਹਿਰ ਦੀ ਕੌਂਸਲ ਨੇ ਆਪਣੇ ਇੱਕ ਅਹਿਮ ਫੈਸਲੇ ਚ ਇਤਹਾਸ ਨੁੰ ਸਿਰਜਦਿਆ ਜਿੱਥੇ 2 ਹਿੰਦੂ ਮੰਦਰ ਬਨਾਉਣ ਦੀ ਇਜਾਜਤ ਦਿੱਤੀ ਹੈ ਉੱਥੇ ਸਿੱਖਾ ਨੂੰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਵੀ ਦਿੱਤੀ ਹੈ। ਯਾਦ ਰਹੇ ਕਿ ਇਹ ਪਹਿਲੀ ਵਾਰ ਹੈ ਕੇ ਤਕਰਬਿਨ 1946 ਤੋ ਸਿੱਖ ਹਾਲੈਂਡ ਚ ਰਹਿ ਰਹੇ ਹਨ ਜਦੋ ਸਿੱਖਾਂ ਨੂੰ ਆਪਣੀਆ ਰਹੁਰੀਤਾ ਅਨੁਸਾਰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਮਿਲੀ। ਪਹਿਲੇ ਹਾਲੈਂਡ ਚ ਗੁਰਦੁਆਰਾ ਸਾਹਿਬ ਪੁਰਾਣੀਆ ਬਿਲਡਿਗਾਂ ਚ ਹੀ ਹਨ। ਸਮੂੰਹ ਸੰਗਤਾ ਚ ਖੁਸ਼ੀ ਦੀ ਲਹਿਰ ਦੌੜ ਗਈ। ਆਖਰਕਾਰ ਸੰਗਤਾ ਦੀ ਮਿਹਨਤ ਨੇ ਫਲ ਲੈ ਕੇ ਆਂਦਾ। ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋ ਯੋਰਪ ਦੀਆ ਸਮੂੰਹ ਸੰਗਤਾ ਨੂੰ ਵੱਧ ਤੋ ਵੱਧ ਯੋਗਦਾਨ ਪਾਉਣ ਦੀ ਅਪੀਲ ਹੈ।
ਡੈਨ ਹਾਗ ਹਾਲੈਂਡ ‘ਚ ਸਿੱਖਾਂ ਨੂੰ ਗੁਰੂਦੁਆਰਾ ਸਾਹਿਬ ਬਨਾਉਣ ਦੀ ਕੌਸਲ ਨੇ ਇਜਾਜਤ ਦਿੱਤੀ
This entry was posted in ਅੰਤਰਰਾਸ਼ਟਰੀ.