ਨਵੀਂ ਦਿੱਲੀ- ਕਾਂਗਰਸ ਤੇ ਵਾਰ ਕਰਦੇ ਹੋਏ ਭਾਜਪਾ ਖੁਦ ਵੀ ਵਿਕੀਲੀਕਸ ਦੀ ਦੱਲਦੱਲ ਵਿੱਚ ਫਸ ਗਈ ਹੈ। ਵਿਕੀਲੀਕਸ ਨੇ ਇਹ ਖੁਲਾਸਾ ਕੀਤਾ ਹੈ ਕਿ ਭਾਜਪਾ ਪਰਮਾਣੂੰ ਕਰਾਰ ਅਤੇ ਅਮਰੀਕਾ ਦੀ ਅਲੋਚਨਾ ਸਿਰਫ਼ ਵਿਖਾਵੇ ਲਈ ਕਰ ਰਹੀ ਸੀ। ਉਹ ਇਸ ਮੁੱਦੇ ਨੂੰ ਲੈ ਕੇ ਸਿਰਫ਼ ਸਿਆਸਤ ਕਰ ਰਹੀ ਸੀ। ਉਸਦਾ ਮਕਸਦ ਕੇਵਲ ਸਿਆਸੀ ਲਾਭ ਲੈਣਾ ਸੀ। ਇਸ ਦਾ ਖੁਲਾਸਾ ਵਿਕੀਲੀਕਸ ਨੇ ਕੀਤਾ ਹੈ।
ਵਿਕੀਲੀਕਸ ਨੇ ਇੱਕ ਹੋਰ ਖੁਲਾਸਾ ਕਰਦੇ ਹੋਏ ਦਸਿਆ ਹੈ ਕਿ ਭਾਜਪਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਜਦੋਂ ਸਤਾ ਵਿੱਚ ਆਵੇਗੀ ਤਾਂ ਭਾਰਤ-ਅਮਰੀਕਾ ਪਰਮਾਣੂੰ ਸਮਝੌਤੇ ਤੇ ਕੋਈ ਅਸਰ ਨਹੀਂ ਪਵੇਗਾ। ਇਸ ਸਮਝੌਤੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਇਸ ਖੁਲਾਸੇ ਵਿੱਚ ਲਾਲਕ੍ਰਿਸ਼ਨ ਅਡਵਾਨੀ ਦੇ ਨਜ਼ਦੀਕੀ ਸਾਥੀ ਛੇਸ਼ਦਰੀ ਚਾਰੀ ਨੇ ਇੱਕ ਅਮਰੀਕੀ ਰਾਜਦੂਤ ਨੂੰ ਦਸੰਬਰ 2005 ਵਿੱਚ ਕਿਹਾ ਸੀ ਕਿ ਪਾਰਟੀ ਦੀ ਵਿਦੇਸ਼ ਨੀਤੀ ਸਬੰਧੀ ਪ੍ਰਸਤਾਵ ਵਿੱਚ ਅਮਰੀਕਾ ਸਬੰਧੀ ਜੁੜੀਆਂ ਗੱਲਾਂ ਨੂੰ ਗਲਤ ਢੰਗ ਨਾਲ ਨਾਂ ਲਿਆ ਜਾਵੇ। ਅਸੀਂ ਇਹ ਸੱਤਾਧਾਰੀ ਗਠਬੰਧਨ ਦੇ ਖਿਲਾਫ਼ ਸਿਰਫ਼ ਰਾਜਨੀਤਕ ਲਾਭ ਲੈਣ ਲਈ ਹੀ ਉਠਾ ਰਹੇ ਹਾਂ।