ਫਤਿਹਗੜ੍ਹ ਸਾਹਿਬ:- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਮਿੰਘਮ ਤੋ ਕੌਸਲਰ ਅਤੇ ਚੇਅਰਮੈਨ ਸ: ਗੁਰਦਿਆਲ ਸਿੰਘ ਅਟਵਾਲ ਨੇ ਸਾਨੂੰ ਬਹੁਤ ਖੁਸ਼ੀ ਦੀ ਖਬਰ ਭੇਜੀ ਹੈ ਕਿ ਜਿਹੜੀਆਂ 2012 ਵਿੱਚ ਦੁਨੀਆ ਦੀਆਂ ਮਸ਼ਹੂਰ ਓਲੰਪਿਕ ਖੇਡਾਂ ਵਲੈਤ (ਲੰਡਨ) ਵਿਖੇ ਹੋ ਰਹੀਆਂ ਹਨ। ਉਸ ਵਿੱਚ ਸਿੱਖਾਂ ਨੂੰ ਆਪਣੀ ਕ੍ਰਿਪਾਨ ਪਹਿਣ ਕੇ ਜਾਣ ਦੀ ਇਜ਼ਾਜਤ ਮਿਲ ਚੁੱਕੀ ਹੈ, ਜਿਸ ਲਈ ਅਸੀਂ ਬਰਤਾਨੀਆ ਸਰਕਾਰ, ਲੰਡਨ ਓਲੰਪਿਕ ਗੇਮਜ਼ ਕਮੇਟੀ ਦੇ ਧੰਨਵਾਦੀ ਹਾਂ ਅਤੇ ਵਲੈਤ ਦੇ ਸਿੱਖਾਂ ਦੀ ਮਿਹਨਤ ਸਦਕਾ ਹੀ ਸਾਨੂੰ ਇਹ ਹੱਕ ਮਿਲਿਆ ਹੈ, ਜਿਸ ਲਈ ਅਸੀਂ ਉਨ੍ਹਾ ਨੂੰ ਮੁਬਾਰਕਬਾਦ ਭੇਜਦੇ ਹਾਂ। ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਅੰਗਰੇਜ਼ਾਂ ਵਾਂਗ ਹਿੰਦੂ ਰਾਸ਼ਟਰ ਨੂੰ ਵੀ ਸਿੱਖ ਕੌਮ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਕਿ ਜੋ ਹੁਣੇ ਹੁਣ ਸ: ਸੋਹਣ ਸਿੰਘ ਦਾ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਵਿੱਚ ਪੁਲਿਸ ਨੇ ਤਸੀਹੇ ਦੇ ਕੇ ਅਣਮਨੁੱਖੀ ਕਤਲ ਕੀਤਾ ਹੈ। ਸ: ਮਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ, ਸੰਤ ਸਮਾਜ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਜਥੇਦਾਰ, ਸ: ਸੋਹਣ ਸਿੰਘ ਦੇ ਹੋਏ ਭਿਆਨਕ ਕਤਲ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਅਤੇ ਆਪਣੀ ਚੁੱਪੀ ਤੋੜਣ। ਨਹੀਂ ਤਾਂ ਇਨ੍ਹਾ ਦੀ ਚੁੱਪੀ ਬਾਦਲ-ਬੀਜੇਪੀ ਸਰਕਾਰ ਨਾਲ ਸਹਿਮਤੀ ਹੀ ਸਮਝੀ ਜਾਵੇਗੀ। ਉਸਨੂੰ ਸਿੱਖ ਕੌਮ ਕਦੇ ਨਹੀਂ ਭੁਲਾਵੇਗੀ ਅਤੇ ਦੋਸ਼ੀਆਂ ਨੂੰ ਸਮਾਂ ਆਉਣ ‘ਤੇ ਕਟਹਿਰੇ ਵਿੱਚ ਜ਼ਰੂਰ ਖੜਾ ਕੀਤਾ ਜਾਵੇਗਾ। ਸ: ਮਾਨ ਨੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮੁੱਚੀ ਸਿੱਖ ਕੌਮ ਦੀ ਜਿਮੇਵਾਰੀ ਬਣਦੀ ਹੈ ਕਿ 23 ਫਰਵਰੀ 2011 ਨੂੰ ਸ਼ਹੀਦ ਸੋਹਣ ਸਿੰਘ ਦੇ ਪਿੰਡ ਵਰਪਾਲ ਵਿਖੇ ਉਨ੍ਹਾ ਲਈ ਰੱਖੇ ਸ਼੍ਰੀ ਅਖੰਡ ਪਾਠ ਦੇ ਭੋਗ ਮੌਕੇ ਪਹੁੰਚਣ ਅਤੇ ਆਪਣੀ ਹਾਜ਼ਰੀ ਲਵਾਉਣ।
2012 ਲੰਡਨ ਓਲੰਪਿਕ ਵਿੱਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਅਧਿਕਾਰ ਦੇਣ ‘ਤੇ ਬਰਤਾਨੀਆ ਸਰਕਾਰ ਦਾ ਧੰਨਵਾਦ
This entry was posted in ਪੰਜਾਬ.