ਕਾਹਿਰਾ – ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਦਿੱਤੀ ਗਈ ਮਨਜੂਰੀ ਦਾ ਵਿਰੋਧ ਕਰ ਰਹੇ ਲੀਬੀਆ ਸਰਕਾਰ ਦੇ ਸਮਰਥਕਾਂ ਵਲੋਂ ਸੋਮਵਾਰ ਨੂੰ ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਤੇ ਹਮਲਾ ਕਰ ਦਿੱਤਾ।
ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ- ਮੂਨ ਨੂੰ ਲੀਬੀਆ ਦੇ ਹਿਮਾਇਤੀਆਂ ਦੇ ਗੁਸੇ ਦਾ ਸਿ਼ਕਾਰ ਹੋਣਾ ਪਿਆ। ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਅਰਬ ਲੀਗ ਦੇ ਦਫ਼ਤਰ ਤੋਂ ਨਿਕਲ ਕੇ ਅਜੇ ਤਹਿਰੀਰ ਚੌਂਕ ਵੱਲ ਵੱਧੇ ਹੀ ਸਨ ਕਿ ਵੱਡੀ ਗਿਣਤੀ ਵਿੱਚ ਲੀਬੀਆ ਸਮਰਥਕਾਂ ਨੇ ਉਨ੍ਹਾਂ ਤੇ ਪੱਥਰ ਮਾਰੇ ਅਤੇ ਉਨ੍ਹਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਹਮਲੇ ਵਿੱਚ ਭਾਂਵੇ ਮੂਨ ਨੂੰ ਕੋਈ ਸੱਟ ਨਹੀਂ ਲਗੀ।