ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਦੇਸ਼ ਦੇ ਉਨ੍ਹਾਂ ਸੱਤ ਖੇਤਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਜੋ ਜੁਲਾਈ ਵਿੱਚ ਦੇਸ਼ ਦੇ ਸੈਨਿਕਾਂ ਨੂੰ ਸੌਂਪ ਦਿੱਤੇ ਜਾਣਗੇ। ਇਹ ਉਹ ਇਲਾਕੇ ਹਨ, ਜਿਥੇ ਹਾਲਾਤ ਸ਼ਾਂਤੀਪੂਰਣ ਹਨ।
ਰਾਸ਼ਟਰਪਤੀ ਕਰਜ਼ਈ ਨੇ ਇਹ ਐਲਾਨ ਕਰਦੇ ਹੋਏ ਕਿਹਾ, “ਅਫ਼ਗਾਨਿਸਤਾਨ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਸੁਰੱਖਿਆ ਦੀ ਜਿੰਮੇਵਾਰੀ ਵਿਦੇਸ਼ੀਆਂ ਦੇ ਕੋਲ ਰਹੇ।” ਉਨ੍ਹਾਂ ਨੇ ਇਹ ਵੀ ਕਿਹਾ ਕਿ 2014 ਵਿੱਚ ਸਾਰੇ ਵਿਦੇਸ਼ੀ ਸੈਨਿਕ ਅਫ਼ਗਾਨਿਸਤਾਨ ਛੱਡ ਦੇਣਗੇ। ਕਾਬੁਲ, ਬਾਮਿਆਨ, ਹੇਰਾਤ, ਪੰਜਸ਼ੇਰ, ਮਜ਼ਾਰ-ਏ-ਸ਼ਰੀਫ਼, ਮਿਹਤਾਰਲਾਮ ਅਤੇ ਲਸ਼ਕਰਗਾਹ ਆਦਿ ਅਜਿਹੇ ਇਲਾਕੇ ਹਨ , ਜਿਨ੍ਹਾਂ ਦੀ ਕਮਾਂਡ ਸਥਾਨਿਕ ਸੈਨਾ ਦੇ ਹੱਥ ਦੇ ਦਿੱਤੀ ਜਾਵੇਗੀ। ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਅਸ਼ਾਂਤ ਖੇਤਰ ਹੈ। ਦੂਸਰੇ ਖੇਤਰ ਜਿਆਦਾਤਰ ਸ਼ਾਂਤ ਹੀ ਹਨ। ਅਫ਼ਗਾਨਿਸਤਾਨ ਦੇ ਲੋਕਾਂ ਲਈ ਇਹ ਸੁਖਦਾਈ ਸਮਾਂ ਹੋਵੇਗਾ।