ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਇਥੋਂ ਦੇ ਬਠਿੰਡਾ ਰੋਡ ਸਥਿਤ ਜ਼ਿਲਾ ਭਲਾਈ ਦਫ਼ਤਰ ਵਿਖੇ ਅੱਜ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਤਹਿਤ 2009-10 ਸਾਲ ਦੇ ਬਕਾਇਆ ਕੇਸਾਂ ਦੇ ਕਰੀਬ 200 ਪਰਿਵਾਰਾਂ ਨੂੰ 30 ਲੱਖ ਰੁਪਏ ਦੇ ਚੈ¤ਕ ਦਿੱਤੇ ਗਏ। ਚੈ¤ਕ ਵੰਡਣ ਦੀ ਰਸਮ ਜਥੇ.ਸਰੂਪ ਸਿੰਘ ਨੰਦਗੜ੍ਹ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਬੀਰ ਸਿੰਘ ਪੀ.ਏ.ਵਿਧਾਇਕ ਮਲੋਟ, ਬਸੰਤ ਸਿੰਘ ਕੰਗ ਤੇ ਐਡਵੋਕੇਟ ਪ੍ਰੀਤਇੰਦਰ ਸਿੰਘ ਸੰਮੇਵਾਲੀ ਨੇ ਅਦਾ ਕੀਤੀ। ਇਸ ਮੌਕੇ ਸਰਬਨ ਸਿੰਘ ਭਾਗਸਰ, ਦਿਲਬਾਗ ਸਿੰਘ ਚੱਕ ਮਦਰੱਸਾ, ਗੁਰਦਿਆਲ ਸਿੰਘ ਸੰਮੇਵਾਲੀ, ਗੁਰਮੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆ ਅਫ਼ਸਰ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਬਕਾਇਆ 565 ਪਰਿਵਾਰਾਂ ਨੂੰ ਕਰੀਬ 84 ਲੱਖ 75 ਹਜ਼ਾਰ ਰੁਪਏ ਦੇ ਸ਼ਗਨ ਸਕੀਮ ਦੇ ਚੈਕ ਦਿੱਤੇ ਜਾਣਗੇ ਜਿਸ ਵਿੱਚੋਂ ਅੱਜ 200 ਪਰਿਵਾਰਾਂ ਨੂੰ 30 ਲੱਖ ਰੁਪਏ ਦੇ ਚੈ¤ਕ ਦਿੱਤੇ ਗਏ ਹਨ।