ਮਜ਼ਾਰੇ ਸ਼ਰੀਫ਼- ਅਫ਼ਗਾਨਿਸਤਾਨ ਵਿੱਚ ਮਜ਼ਾਰ-ਏ-ਸ਼ਰੀਫ਼ ਵਿੱਚ ਰੋਸ ਮੁਜ਼ਾਹਿਰਾ ਕਰ ਰਹੇ ਵਿਖਾਵਾਕਾਰੀਆਂ ਨੇ ਸੰਯੁਕਤ ਰਾਸ਼ਟਰ ਸੰਘ ਦੇ 7 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮਜ਼ਾਰ-ਏ- ਸ਼ਰੀਫ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਅਮਰੀਕਾ ਅਤੇ ਯੂਐਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਹ ਪਰਦਰਸ਼ਨ ਪਿੱਛਲੇ ਮਹੀਨੇ ਅਮਰੀਕਾ ਦੀ ਫਲੋਰਿਡਾ ਸਟੇਟ ਦੇ ਇੱਕ ਚਰਚ ਵਲੋਂ ਕੁਰਾਨ ਨੂੰ ਸਾੜ ਦੇਣ ਕਰਕੇ ਕੀਤਾ ਜਾ ਰਿਹਾ ਸੀ। ਅਚਾਨਕ ਵਿਖਾਵਾਕਾਰੀ ਭੜਕ ਗਏ ਅਤੇ ਉਨ੍ਹਾਂ ਨੇ ਯੂਐਨ ਦੇ ਤਿੰਨ ਸਟਾਫ਼ ਮੈਂਬਰ ਅਤੇ ਚਾਰ ਇੰਟਰਨੈਸ਼ਨਲ ਸਕਿਓਰਟੀ ਦੇ ਗਾਰਡਜ ਨੂੰ ਜਾਨ ਤੋਂ ਮਾਰ ਦਿੱਤਾ। ਸੁਰੱਖਿਆ ਗਾਰਡਜ਼ ਵਲੋਂ ਕਈ ਮੁਜ਼ਾਹਿਰਾਕਾਰੀ ਵੀ ਮਾਰੇ ਗਏ ਹਨ। ਹੁਣ ਸ਼ਹਿਰ ਦੇ ਹਾਲਾਤ ਕੰਟਰੋਲ ਵਿੱਚ ਹਨ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।