ਲੰਡਨ- ਬ੍ਰਿਟੇਨ ਦੀ ਇੱਕ ਅਦਾਲਤ ਨੇ ਮਾਨਸਿਕ ਤੌਰ ਤੇ ਬੀਮਾਰ ਆਪਣੇ 12 ਸਾਲ ਦੇ ਪੁੱਤਰ ਨੂੰ ਬਲੀਚ ਪਿਆ ਕੇ ਮਾਰ ਦੇਣ ਦੇ ਜੁਰਮ ਵਿੱਚ ਭਾਰਤੀ ਮੂਲ ਦੀ ਔਰਤ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਲੰਡਨ ਦੇ ਇੱਕ ਸਥਾਨਿਕ ਅਖ਼ਬਾਰ ਅਨੁਸਾਰ ਸਤਪਾਲ ਕੌਰ ਨੂੰ ਮਾਨਸਿਕ ਬੀਮਾਰੀ ਨਾਲ ਪੀੜਤ ਆਪਣੇ ਬੇਟੇ ਅਜੀਤ ਨੂੰ ਮਾਰ ਦੇਣ ਦੇ ਅਰੋਪ ਕਰਕੇ ਲੰਡਨ ਦੀ ਓਲਡ ਬੈਲੇ ਅਦਾਲਤ ਨੇ ਸ਼ੁਕਰਵਾਰ ਨੂੰ ਸਜ਼ਾ ਸੁਣਾਈ । ਈਸਟ ਲੰਡਨ ਵਿੱਚ ਰਹਿਣ ਵਾਲੀ ਸਤਪਾਲ ਕੌਰ ਨੇ ਪਿੱਛਲੇ ਸਾਲ ਫਰਵਰੀ ਵਿੱਚ ਆਪਣੇ ਬੱਚੇ ਦੀ ਜਾਨ ਲਈ ਸੀ। ਇਸ ਘਟਨਾ ਤੋਂ ਬਾਅਦ ਉਸਨੇ ਆਪ ਵੀ ਰਸਾਇਣ ਪਦਾਰਥ ਪੀ ਕੇ ਆਪਣੀ ਜਾਨ ਦੇਣ ਦੀ ਕੋਸਿ਼ਸ਼ ਕੀਤੀ ਸੀ,ਪਰ ਉਹ ਕਾਮਯਾਬ ਨਹੀਂ ਸੀ ਹੋਈ।