ਨਵੀਂ ਦਿੱਲੀ-ਚੀਨ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਲਗਦੀ ਭਾਰਤ ਦੀ ਸੀਮਾ ਤੇ ਆਪਣੀ ਆਰਮੀ ਤੈਨਾਤ ਕਰ ਦਿੱਤੀ ਹੈ। ਭਾਰਤੀ ਸੈਨਾ ਦੇ ਲੈਫ਼ਟੀਨੈਟ ਜਨਰਲ ਕੇਟੀ ਪਰਨਾਇਕ ਨੇ ਕਿਹਾ ਹੈ ਕਿ ਚੀਨ ਨੇ ਨਾਂ ਕੇਵਲ ਭਾਰਤ-ਚੀਨ ਸੀਮਾ ਤੇ ਆਪਣੀ ਸੈਨਾ ਦੀ ਸੰਖਿਆ ਵਧਾਈ ਹੈ, ਸਗੋਂ ਪੀਓਕੇ ਨਾਲ ਲਗਦੀ ਨਿਯੰਤਰਣ ਰੇਖਾ ਤੇ ਵੀ ਸੈਨਾ ਤੈਨਾਤ ਕਰ ਦਿੱਤੀ ਹੈ।
ਭਾਰਤੀ ਸੈਨਾ ਦੇ ਉਚ ਅਧਿਕਾਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਚੀਨ ਪਾਕਿਸਤਾਨ ਵਿੱਚ ਕਈ ਪ੍ਰੋਜੈਕਟਾਂ ਵਿੱਚ ਮਦਦ ਕਰ ਰਿਹਾ ਹੈ ਅਤੇ ਹੁਣ ਉਸ ਦੀ ਸੈਨਾ ਐਲਓਸੀ ਤੇ ਪਾਕਿਸਤਾਨੀ ਸੈਨਾ ਦੇ ਨਾਲ ਖੜੀ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਤੇ ਆਪਣੇ ਬੰਕਰ ਵੀ ਬਣਾ ਲਏ ਹਨ ਜੋ ਕਿ ਚਿੰਤਾ ਵਾਲੀ ਗੱਲ ਹੈ। ਪਾਕਿਸਤਾਨ ਅਜੇ ਇਸ ਚੇਤਾਵਨੀ ਸਬੰਧੀ ਚੁੱਪ ਹੈ।