ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲਿਕਨ ਵਿੱਚਕਾਰ ਬਜਟ ਵਿੱਚ ਕਟੌਤੀ ਨੂੰ ਲੈ ਕੇ ਖਿਚੋਤਾਣ ਚਲ ਰਹੀ ਹੈ। ਪਿੱਛਲੇ ਕੁਝ ਦਿਨਾਂ ਤੋਂ ਬਜਟ ਪਾਸ ਕਰਨ ਸਬੰਧੀ ਦੋਵਾਂ ਵਿੱਚ ਕਸ਼ਮਕਸ਼ ਚਲ ਰਹੀ ਹੈ। ਉਨ੍ਹਾਂ ਨੇ ਉਮੀਦ ਹੈ ਕਿ ਜਲਦੀ ਹੀ ਉਹ ਇਸ ਦਾ ਹੱਲ ਕੱਢ ਲੈਣਗੇ।
ਅਮਰੀਕਾ ਦੀ ਫੈਡਰਲ ਸਰਕਾਰ ਦਾ ਪਿੱਛਲੇ ਬਜਟ ਦਾ ਸਮਾਂ ਸ਼ੁਕਰਵਾਰ ਨੂੰ ਖਤਮ ਸਮਾਪਤ ਹੋ ਜਾਵੇਗਾ। ਇਸ ਲਈ ਨਵਾਂ ਬਜਟ ਪਾਸ ਕਰਨਾ ਬਹੁਤ ਜਰੂਰੀ ਹੈ। ਜੇ ਬਜਟ ਮਾਮਲੇ ਤੇ ਅਮਰੀਕੀ ਕਾਂਗਰਸ ਅਤੇ ਵਾਈਟ ਹਾਊਸ ਵਿੱਚ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਅਗਲੇ ਹਫ਼ਤੇ ਤੋਂ ਫੈਡਰਲ ਸਰਕਾਰ ਦੇ ਸਾਰੇ ਕੰਮਕਾਰ ਠੱਪ ਹੋ ਸਕਦੇ ਹਨ। ਇਸ ਲਈ ਓਬਾਮਾ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਉਹ ਵਿਰੋਧੀ ਧਿਰ ਨੂੰ ਵਿਸ਼ਵਾਸ਼ ਵਿੱਚ ਲੈ ਕੇ ਸਮਝੌਤੇ ਲਈ ਰਾਹ ਪੱਧਰਾ ਕਰੇ। ਚਾਲੂ ਖਰਚਿਆਂ ਵਿੱਚ ਕਟੌਤੀ ਦੇ ਮੁੱਦੇ ਤੇ ਦੋਵੇ ਪਾਰਟੀਆਂ ਆਹਮਣੇ ਸਾਹਮਣੇ ਹਨ। ਜੇ ਬਜਟ ਦੇ ਮੁੱਦੇ ਤੇ ਆਪਸੀ ਸਹਿਮਤੀ ਨਹੀਂ ਬਣਦੀ ਤਾਂ ਸਰਕਾਰ ਦੇ 8 ਲੱਖ ਕਰਮਚਾਰੀਆਂ ਨੂੰ ਘਰ ਬੈਠਣਾ ਪੈ ਸਕਦਾ ਹੈ। ਸਰਕਾਰੀ ਕੰਮਕਾਰ ਰੁਕਣ ਨਾਲ ਅਸਿਧੇ ਤੌਰ ਤੇ ਵੀ ਲੋਕਾਂ ਦੀ ਭਾਰੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਓਬਾਮਾ ਦਾ ਕਹਿਣਾ ਹੈ ਕਿ ਅਜੇ ਤੱਕ ਕਟੌਤੀ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਹੋਇਆ, ਪਰ ਉਮੀਦ ਹੈ ਕਿ ਜਲਦੀ ਹੀ ਸਹਿਮਤੀ ਹੋ ਜਾਵੇਗੀ।