ਜੀਂਦ-ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- ਹਰਿਆਣਾ ਰਾਜ ’ਚ ਇਤਿਹਾਸਕ ਗੁਰਧਾਮਾਂ ਦੇ ਸਚਾਰੂ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਹਰਿਆਣਾ ਦੇ ਸਿੱਖਾਂ ਨੂੰ ਦਰਪੇਸ਼ ਹਰ ਦੁਖ-ਸੁਖ ਦੀ ਘੜੀ ਹਮੇਸ਼ਾਂ ਯੋਗ ਅਗਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਅਕ ਅਤੇ ਸੇਹਤ ਸੇਵਾਵਾਂ ਲਈ ਵੱਡੇ ਪ੍ਰਜੈਕਟ ਸ਼ੁਰੂ ਕੀਤੇ ਗਏ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਸਥਾਨਕ ਰੋਹਤਕ ਰੋਡ ਬਾਈਪਾਸ ’ਤੇ ‘ਗੁਰੂ ਤੇਗ ਬਹਾਦਰ ਖ਼ਾਲਸਾ ਬਹ-ਤਕਨੀਕੀ ਕਾਲਜ’ ਦਾ ਨੀਂਹ-ਪੱਥਰ ਰੱਖਣ ਉਪਰੰਤ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਭਵਿੱਖ ਦੇ ਵਾਰਸਾਂ ਨੂੰ ਉਚਪਾਏ ਦੀ ਅਕਾਦਮਿਕ ਤੇ ਤਕਨੀਕੀ ਸਿਖਿਆ ਪ੍ਰਦਾਨ ਕੀਤੇ ਜਾਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਰਾਜ ਵਿਚ ਵੱਡੇ ਉਪਰਾਲੇ ਜ਼ਾਰੀ ਹਨ। 25 ਏਕੜ ਰਕਬੇ ’ਚ ਕਰੀਬ 4.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੋਲੀਟੈਕਨੀਕਲ ਕਾਲਜ ਕਰੀਬ ਡੇਢ ਸਾਲ ਵਿਚ ਤਿਆਰ ਹੋ ਜਾਵੇਗਾ ਅਤੇ ਹਰਿਆਣਾ ਰਾਜ ਦੇ ਬੱਚੇ ਤਕਨੀਕੀ ਵਿਦਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਰਾਜ ਵਿਚ ਕੈਥਲ, ਤ੍ਰਿਲੋਕੇਵਾਲਾ ਤੇ ਕਪਾਲ ਮੋਚਨ ਵਿਖੇ ਪਬਲਿਕ ਸਕੂਲ ਅਤੇ ਨੀਸਿੰਗ ਵਿਖੇ ਡਿਗਰੀ ਕਾਲਜ ਸਫਲਤਾ ਪੂਰਵਕ ਚਲ ਰਹੇ ਹਨ। ਪੰਜੋਖਰਾ ਵਿਖੇ ਬੰਦ ਪਏ ਕਾਲਜ ਨੂੰ ਇਸ ਵਰ੍ਹੇ ਚਾਲੂ ਕੀਤੇ ਜਾਣ ਤੋਂ ਇਲਾਵਾ ਪੰਜੋਰ, ਯਮਨਾ ਨਗਰ, ਕਰਨਾਲ, ਕੁਰੂਕਸ਼ੇਤਰ, ਜੀਂਦ ਤੇ ਧਮਤਾਨ ਵਿਖੇ ਨਵੇਂ ਸਕੂਲ ਖੋਹਲੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਧਮਤਾਨ ਵਿਖੇ ਬਣਨ ਵਾਲੇ ਸਕੂਲ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਵਿਦਿਆ ਦੇ ਖੇਤਰ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼੍ਰੋਮਣੀ ਕਮੇਟੀ ਦੀ ਮਾਣਮੱਤੀ ਪ੍ਰਾਪਤੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿਚਲੇ ਇਤਿਹਾਸਕ ਗੁਰਧਾਮਾਂ ਦਾ ਪ੍ਰਬੰਧ ਸਿੱਖ ਸੰਗਤਾਂ ਵਲੋਂ ਚੁਣੀ ਹੋਈ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਅਨੁਸਾਰ ਚਲਾਇਆ ਜਾ ਰਿਹਾ ਹੈ ਪਰ ਸਿੱਖ ਦੁਸ਼ਮਣ ਕਾਂਗਰਸ ਵੱਲੋਂ ਸਿਆਸੀ ਲਾਹਾ ਲੈਣ ਲਈ ਹਰਿਆਣਾ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ਬਨਾਉਣ ਦੇ ਸਬਜ਼ਬਾਗ ਵਿਖਾ ਕੇ ਕੁਝ ਲੋਕਾਂ ਨੂੰ ਗੁੰਮਰਾਹ ਕਰ ਲਿਆ ਪਰ ਸਮੁੱਚੇ ਸਿੱਖ ਜਗਤ ਨੇ ਕਾਂਗਰਸ ਵੱਲੋਂ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਇਸ ਸਾਜ਼ਿਸ ਨੁੰ ਸਮਝਦਿਆਂ ਇਸ ਨੂੰ ਬੁਰੀ ਤਰ੍ਹਾਂ ਨਕਾਮ ਕਰ ਦਿੱਤਾ ਹੈ।
ਹੋਰਨਾ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਸੁਰਿੰਦਰ ਬਰਵਾਲਾ, ਵਿਧਾਇਕ ਡਾ. ਹਰੀਚੰਦ ਮਿਡਾ, ਸ. ਰਘੂਜੀਤ ਸਿੰਘ ਵਿਰਕ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖਾਲਸਾ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਬਲਦੇਵ ਸਿੰਘ ਖ਼ਾਲਸਾ, ਸਾਬਕਾ ਮੈਂਬਰ ਸ. ਬਲਕੋਰ ਸਿੰਘ ਕਾਲਿਆਂਵਾਲੀ ਤੇ ਸ. ਭੁਪਿੰਦਰ ਸਿੰਘ ਅਸੰਧ, ਵਿਧਾਇਕ ਡਾ. ਹਰੀਚੰਦ ਮਿਡਾ, ਡਾਇਰੈਕਟਰ ਐਜ਼ੂਕੇਸ਼ਨ ਡਾ. ਗੁਰਮੋਹਨ ਸਿੰਘ ਵਾਲੀਆ, ਐਕਸੀਅਨ ਸ. ਮਨਪ੍ਰੀਤ ਸਿੰਘ, ਐਡੀ. ਸਕੱਤਰ ਸ. ਗੁਰਦਰਸ਼ਨ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸਹਾਇਕ ਪ੍ਰਧਾਨ ਸਾਹਿਬ ਸ. ਪ੍ਰਮਜੀਤ ਸਿੰਘ ਸਰੋਆ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਸ. ਭਗਵੰਤ ਸਿੰਘ ਮੈਨੇਜਰ ਧਮਤਾਨ ਸਾਹਿਬ, ਸ੍ਰੀ ਰਾਧੇਸ਼ਾਮ ਚਲਾਣਾ, ਸ. ਸਰਦਾਰਾ ਸਿੰਘ, ਸ. ਗੁਰਜਿੰਦਰ ਸਿੰਘ, ਸ. ਮਾਲਕ ਸਿੰਘ ਚੀਮਾ, ਸ. ਸਤਨਾਮ ਸਿੰਘ, ਸ. ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਐਕਸੀਅਨ, ਗਿਆਨੀ ਰਣਜੀਤ ਸਿੰਘ, ਸਬ-ਆਫਿਸ ਕੁਰੂਕਸ਼ੇਤਰ ਦੇ ਇੰਚਾਰਜ ਸ. ਕ੍ਰਿਪਾਲ ਸਿੰਘ, ਮਾਸਟਰ ਰਘਬੀਰ ਸਿੰਘ, ਸ. ਮਹਿੰਦਰ ਸ਼ਾਹ ਸਿੰਘ, ਸ੍ਰੀ ਮਾਹੇਸ਼ ਸਿੰਘਲ, ਸ. ਹਰਪਾਲ ਸਿੰਘ, ਸ. ਅਵਤਾਰ ਸਿੰਘ, ਸ੍ਰੀ ਮੱਖਣ ਲਾਲ, ਸ. ਜੋਗਿੰਦਰ ਸਿੰਘ ਪਾਹਵਾ, ਸ. ਦਰਸ਼ਨ ਸਿੰਘ, ਸ. ਅਜੀਤ ਸਿੰਘ, ਸ. ਅਵਤਾਰ ਸਿੰਘ ਕੋਛੜ, ਸਮਾਜ ਸੇਵੀ ਸ੍ਰੀ ਸੋਮਬੲਰ ਪਹਿਲਵਾਨ, ਸ. ਜਸਬੀਰ ਸਿੰਘ, ਬੀਬੀ ਕਮਲਜੀਤ ਕੌਰ ਗਰੇਵਾਲ, ਸ. ਅਸ਼ੋਕ ਛੀਬੜ, ਭਾਈ ਘਣਈਆ ਸੇਵਾ ਦੱਲ ਦੇ ਮੁਖੀ ਸ. ਬਲਵਿੰਦਰ ਸਿੰਘ, ਸਿੰਘ ਸਭਾ ਜੀਂਦ ਜੰਕਸ਼ਨ, ਪ੍ਰਿੰਸੀਪਲ ਡਾ. ਐਸ. ਕੇ. ਅਹੂਜਾ, ਡਾ. ਅਵਿਨਾਸ਼ ਚਾਵਲਾ, ਗੁਰੂ ਤੇਗ ਬਹਾਦਰ ਸੇਵਾ ਦਲ, ਸਿੰਘ ਸਭਾ ਗੁਰਦੁਆਰਾ ਝਾਂਜ ਗੇਟ, ਪੰਜਾਬੀ ਗੁਰਦੁਆਰਾ, ਸੁਖਮਣੀ ਸੇਵਾ ਸੁਸਾਇਟੀ, ਪੰਜਾਬੀ ਕਲਿਆਣ ਸੰਮਤੀ, ਅਗਰਵਾਲ ਸਮਾਜ ਅਤੇ ਜਾਟ ਸਿਖਿਆ ਸੰਸਥਾ ਦੇ ਨੁਮਾਇੰਦਿਆਂ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤਾਂ ਮੌਜੂਦ ਸਨ।