ਨੋਇਡਾ- ਆਪਣੇ ਹੀ ਘਰ ਵਿੱਚ ਬੰਦ ਰਹਿ ਰਹੀਆਂ ਭੈਣਾਂ ਨੂੰ ਪੁਲਿਸ ਦੀ ਮਦਦ ਨਾਲ ਬਾਹਰ ਕਢਿਆ ਗਿਆ। ਦੋਵੇਂ ਬੁਰੀ ਤਰ੍ਹਾਂ ਨਾਲ ਡੀਪਰੈਸ਼ਨ ਦਾ ਸਿਕਾਰ ਹਨ। ਗਵਾਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਘਰ ਵਿਚੋਂ ਕਦੇ ਵੀ ਕੋਈ ਬਾਹਰ ਨਹੀਂ ਨਿਕਲਿਆ, ਪਰ ਅੰਦਰੋਂ ਅਵਾਜਾਂ ਆਂਉਦੀਆਂ ਸਨ। ਦਰਵਾਜਾ ਖੜਕਾਉਣ ਤੇ ਇੱਕ ਭੈਣ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਦਰਵਾਜਾ ਤੋੜ ਕੇ ਊਨ੍ਹਾਂ ਨੂੰ ਬਾਹਰ ਕਢਿਆ ਅਤੇ ਹਸਪਤਾਲ ਪਹੁੰਚਾਇਆ।
ਡਾਕਟਰਾਂ ਦਾ ਕਹਿਣਾ ਹੈ ਕਿ ਦੋਵਾਂ ਭੈਣਾਂ ਨੇ ਪਿੱਛਲੇ ਦੋ-ਤਿੰਨ ਮਹੀਨਿਆਂ ਤੋਂ ਖਾਣਾ ਨਹੀਂ ਖਾਧਾ। ਪਾਣੀ ਜਾਂ ਲੀਕਵਿਡ ਨਾਲ ਹੀ ਗੁਜ਼ਾਰਾ ਕਰਦੀਆਂ ਰਹੀਆਂ ਹਨ। ਜਿਸ ਕਰਕੇ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਵੱਡੀ ਭੈਣ ਦੀ ਸਿਹਤ ਜਿਆਦਾ ਹੀ ਖਰਾਬ ਹੈ। ਉਹ ਪਿੱਛਲੇ 8 ਮਹੀਨਿਆਂ ਤੋਂ ਘਰ ਵਿੱਚ ਹੀ ਬੰਦ ਸਨ। ਵੱਡੀ ਭੈਣ ਅਨੁਰਾਧਾ ਬਹਿਲ (44) ਚਾਰਟਡ ਅਕਾਂਊਟੈਨਟ ਰਹਿ ਚੁਕੀ ਹੈ। ਛੋਟੀ ਭੈਣ ਸੋਨਾਲੀ ਬਹਿਲ (40) ਕੰਪਿਊਟਰ ਸਾਇੰਸ ਵਿੱਚ ਗਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਗਾਰਮੈਂਟ ਕੰਪਨੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦਾ ਇੱਕ ਛੋਟਾ ਭਰਾ ਵਿਪਨ ਬਹਿਲ ਵੀ ਹੈ ਜੋ ਗੁੜਗਾਂਵ ਵਿੱਚ ਇੰਜੀਨੀਅਰ ਹੈ ਅਤੇ ਪਿੱਛਲੇ ਡੇਢ ਸਾਲ ਤੋਂ ਭੈਣਾਂ ਨਾਲੋਂ ਵੱਖਰਾ ਰਹਿ ਰਿਹਾ ਹੈ। ਵੱਖ ਹੋਣ ਤੋਂ ਬਾਅਦ ਉਸ ਨੇ ਭੈਣਾਂ ਨਾਲ ਕੋਈ ਸੰਪਰਕ ਨਹੀਂ ਰੱਖਿਆ, ਜਿਸ ਕਰਕੇ ਉਹ ਹੋਰ ਵੀ ਡੀਪਰੈਸ਼ਨ ਵਿੱਚ ਚਲੀਆਂ ਗਈਆਂ।
ਪੁਲਿਸ ਵਲੋਂ ਜਾਂਚ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੇ ਪਿਤਾ ਕਰਨਲ ਬਹਿਲ ਦੀ 1992 ਵਿੱਚ ਇੱਕ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਮਾਂ ਦੇ ਡੀਪਰੇਸ਼ਨ ਵਿੱਚ ਆਉਣ ਕਰਕੇ 1995 ਵਿੱਚ ਉਸ ਦੀ ਵੀ ਮੌਤ ਹੋ ਗਈ। ਫਿਰ ਅਨੁਰਾਧਾ ਹੀ ਘਰ ਦੀ ਅਤੇ ਭੈਣ ਭਰਾ ਦੀ ਦੇਖਭਾਲ ਕਰਦੀ ਸੀ। ਛੋਟਾ ਭਰਾ ਵੀ ਵਿਆਹ ਤੋਂ ਢਾਈ ਸਾਲ ਬਾਅਦ ਵੱਖਰਾ ਰਹਿਣ ਲਗ ਪਿਆ ਤਾਂ ਦੋਵੇਂ ਭੈਣਾ ਡੀਪਰੈਸ਼ਨ ਵਿੱਚ ਚਲੀਆਂ ਗਈਆਂ। ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ।ਫਰਾਂਸ ਵਿੱਚ ਬੁਰਕਾ ਤੇ ਪਾਬੰਦੀ ਤੋਂ ਬਾਅਦ ਜੁਰਮਾਨੇ ਅਤੇ ਗ੍ਰਿਫਤਾਰੀਆਂ