ਜੋਧਾ/ਲੁਧਿਆਣਾ – ਸਿੱਖ ਪ੍ਰੰਥ ‘ਚ ਸਿੱਖੀ ਪ੍ਰਚਾਰ ਦੀ ਵੱਡੀ ਲਹਿਰ ਖੜ੍ਹੀ ਕਰਨ ਵਾਲੇ ਆਜ਼ਾਦੀ ਘੁਲਾਟੀਏ ਪੰਥ ਰਤਨ ਭਾਈ ਰਣਧੀਰ ਸਿੰਘ ਦੀ ਪੰਜਾਹ ਸਾਲਾਂ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਾਰੰਗਵਾਲ ਵਿਖੇ ਮਨਾਈ ਗਈ। ਜਿਸ ‘ਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਨਾਮਵਰ ਕੀਰਤਨੀਆਂ ਨੇ ਗੁਰਬਾਣੀ ਜੱਸ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਉਚੇਚੇ ਤੌਰ ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਰਣਧੀਰ ਸਿੰਘ ਜੀ ਦਾ ਜੀਵਨ ਸਿੱਖੀ ਪ੍ਰਚਾਰ ਅਤੇ ਦੇਸ਼ ਭਗਤੀ ਦੀ ਅਦੁਤੀ ਮਿਸਾਲ ਹੈ ਅਤੇ ਸੰਗਤਾਂ ਅਤੇ ਦੇਸ਼ ਪ੍ਰੇਮੀਆਂ ਨੂੰ ਇਨ੍ਹਾਂ ਦੇ ਨਕਸ਼ੇ ਕਦਮ ਤੇ ਤੁਰਨਾਂ ਚਾਹੀਦਾ ਹੈ। ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਗੁਰੂ ਨਾਨਕ ਦੇਵ ਯੁਨੀਵਰਸਟੀ ਵਿਖੇ ਭਾਈ ਰਣਧੀਰ ਸਿੰਘ ਚੇਅਰ ਸਥਾਪਤ ਕਰਨ ਦਾ ਐਲਾਣ ਕੀਤਾ ਨਾਲ ਹੀ ਉਨ੍ਹਾਂ ਮਲੇਆਣੇ ਦੀ ਢਾਬ ਨਾਰੰਗਵਾਲ ਵਿਖੇ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਸਲਾਹ ਨਾਲ ਪੰਥਕ ਮਰਯਾਦਾ ਅਨੁਸਾਰ ਵਿਸ਼ਵ ਪੱਧਰੀ ਯਾਦਗਾਰੀ ਸਮਾਰਕ ਬਣਾਉਣ ਲਈ ਅਤੇ ਭਾਈ ਰਣਧੀਰ ਸਿੰਘ ਅਕੈਡਮੀ ਨੂੰ ਦੱਸ ਲੱਖ ਅਤੇ ਦੱਸ ਲੱਖ ਪਿੰਡ ਦੀ ਪੰਚਾਇਤ ਨੂੰ ਦੇਣ ਦਾ ਐਲਾਨ ਕੀਤਾ।ਇਸ ਮੌਕੇ ਅਖੰਡ ਕੀਤਰਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਆਇਆਂ ਸੰਗਤਾਂ ਅਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਖੰਡ ਕੀਰਤਨੀ ਜਥਾ ਭਾਈ ਰਣਧੀਰ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਪੰਥ ਦੀ ਹਰ ਮੈਦਾਨੇ ਫਤਹਿ ਕਰਦਾ ਆਇਆ ਹੈ ਅਤੇ ਭਵਿਖ ‘ਚ ਜਥੇਬੰਦੀ ਪੰਥ ਦੀ ਚੜ੍ਹਦੀ ਕਲਾ ਲਈ ਹਰ ਪੱਧਰ ਤੇ ਸੇਵਾ ਨਿਭਾਏਗੀ। ਇਸ ਮੌਕੇ ਬਾਦਲ ਨੂੰ ਭਾਈ ਰਣਧੀਰ ਸਿੰਘ ਦੇ ਸੰਗੀ ਸਾਥੀ ਪੁਰਾਤਨ ਸਿੰਘ ਭਾਈ ਬੇਅੰਤ ਸਿੰਘ ਦਿੱਲੀ, ਭਾਈ ਮੇਹਰ ਸਿੰਘ ਦਿੱਲੀ, ਅਤੇ ਬੀਬੀ ਹਰਸ਼ਰਨ ਕੌਰ ਮਿੱਠਾਪੁਰ ਨੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਲੋਕ ਸਬਾ ਦੇ ਸਾਬਕਾ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਭਾਈ ਰਣਧੀਰ ਸਿੰਘ ਅਕੈਡਮੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਅਕਾਲੀ ਦਲ ਦੇ ਮੀਤ ਪ੍ਰਧਾਨ ਕੀਰਨਬੀਰ ਸਿੰਘ ਕੰਗ, ਸ. ਗੁਰਚਰਨ ਸਿੰਘ ਗਾਲਿਬ, ਚੇਅਰਮੈਨ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਜੱਸੀ ਖੰਗੂੜਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਿੰਦਰਪਾਲ ਸਿੰਘ ਬਦੋਵਾਲ, ਜਗਜੀਤ ਸਿੰਘ ਗਰਚਾ, ਤਮਿੰਦਰ ਸਿੰਘ ਮੀਡੀਆ ਸਲਾਹਕਾਰ, ਅਰਜਨ ਸਿੰਘ ਸ਼ੇਰਗਿੱਲ, ਸੁਖਰਾਜ ਸਿੰਘ ਵੇਰਕਾ, ਬਲਜਿੰਦਰ ਸਿੰਘ ਕਿੱਲੀ, ਗੁਰਜੰਟ ਸਿੰਘ ਬੁਰਜ ਮਹਿੰਮਾ, ਕਮਿਸ਼ਨਰ ਇਸ਼ਵਰ ਸਿੰਘ, ਸ. ਨਾਜਰ ਸਿੰਘ, ਭਾਈ ਅਮੋਲਕ ਸਿੰਘ ਆਸਟ੍ਰੇਲੀਆਂ ਅਤੇ ਵੱਡੀ ਗਿਣਤੀ ‘ਚ ਅਖੰਡ ਕੀਤਰਨੀ ਜਥੇ ਦੀਆਂ ਸੰਗਤਾਂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।