ਰਾਜਨੀਤੀ

ਕਦੇ ਜਿਹਨਾਂ ਰਾਹਾਂ ਤੇ ਤੁਰੇ ਸੀ ,
ਭਗਤ ਸਿੰਘ, ਰਾਜਗੁਰੂ , ਸੁਖਦੇਵ !
ਉਹ ਰਾਹ ਅੱਜ ਦੇ ਨੇਤਾਵਾਂ ਲਈ ,
ਇੰਨੇ ਸੋਖੇ ਨਹੀ ਹੋ ਸਕਦੇ !
ਜੋ ਡਰਦੇ ਨੇ ਗਰਮ ਹਵਾਵਾਂ ਤੋ ,
ਉਹ ਝੂਲਦੀ ਫਾਂਸੀ ,
ਮੂਹਰੇ ਨੀ ਖਲੋ ਸਕਦੇ !
ਜੋ ਬਦਲਦੇ ਨੇ ਰੰਗ ਪੱਗਾਂ ਦੇ ,
ਰਾਜਨੀਤੀ ਦੇ ਲਾਹੇ ਲਈ ,
ਉਹ ਕਿੱਦਾਂ ਸੱਚੇ ਪੁੱਤ ,
ਪੰਜਾਬੀ ਹੋ ਸਕਦੇ !
ਜੇ ਸੱਚ ਮੁੱਚ ਹੀ ਹੁੰਦਾ ਦਰਦ ,
ਇਹਨਾਂ ਦੇ ਦਿਲਾਂ ਅੰਦਰ !
ਕਿਉ ਮਰਦੇ ਕਿਸਾਨ ਫੇਰ ਅਣਆਈ,
ਕਿਉ ਹੁੰਦੀ ਤਬਾਹ ਜਵਾਨੀ ,
“ਪਰਮ: ਮੇਰੇ ਦੇਸ ਵਾਲੀ ,
ਜੋ ਬਿਨਾਂ ਗਿਣੇ ਹੀ ਨਸ਼ੇ ਅੱਜ ਜਾਂਦੀ ਖਾਂਈ !
ਹੁਣ ਬਸ ਤਰਲਾਂ ਇਹਨਾਂ ਅੱਗੇ ,
ਸਾਡਾ ਇੱਕੋ ਹੀ ਰਹਿ ਗਿਆ ,
ਕਰੋ ਸਾਫ ਜੇਕਰ ਕਰ ਸਕੋ ,
ਭ੍ਰਿਸ਼ਟਾਚਾਰ ਜੋ ਮੇਰੇ ਦੇਸ ਦੇ ਹੱਡੀ ਬਹਿ ਗਿਆ ,
ਜੋ ਤੁਹਾਡੇ ਹੱਡੀ ਬਹਿ ਗਿਆ …..!!!!!

ਕਰੋ ਸਾਫ ਜੇਕਰ ਕਰ ਸਕੋ ,
ਭ੍ਰਿਸ਼ਟਾਚਾਰ ਜੋ ਮੇਰੇ ਦੇਸ ਦੇ ਹੱਡੀ ਬਹਿ ਗਿਆ ,
ਜੋ ਤੁਹਾਡੇ ਹੱਡੀ ਬਹਿ ਗਿਆ …..!!!!!

ਪਰਮਵੀਰ ਸਿੰਘ (ਆਸਟ੍ਰੇਲੀਆ)

About ਪਰਮਵੀਰ ਸਿੰਘ (ਆਸਟ੍ਰੇਲੀਆ)

From, Melbourne, Australia
This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>