ਹਮਬਰਗ(ਅਮਰਜੀਤ ਸਿੰਘ ਸਿੱਧੂ):- ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਦੀ ਸਮੂੰਹ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਲ ਕੇ ਖਾਲਸਾ ਕੌਮ ਦਾ ਜਨਮ ਦਿਨ“ ਸਾਜਣਾ ਦਿਵਸ“ (ਵਿਸਾਖੀ) ਬਹੁਤ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਸ: ਭੁਪਿੰਦਰ ਪਾਲ ਸਿੰਘ ਤੇ ਸ੍ਰੀ ਭਗਵਾਨ ਦਾਸ ਸੱਚਦੇਵਾ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ। ਭੋਗ ਤੋਂ ਪਹਿਲਾਂ ਸ੍ਰੀ ਨਿਸਾਨ ਸਾਹਿਬ ਦੇ ਚੋਲਾ ਸਾਹਿਬ ਨੂੰ ਬਦਲਣ ਦੀ ਸਮੂੰਹ ਸੰਗਤ ਨੇ ਰਲ ਕੇ ਸੇਵਾ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਕੁਲਦੀਪ ਸਿੰਘ ਕੋਮਲ ਨੇ ਛੋਟੇ ਛੋਟੇ ਬੱਚਿਆਂ ਦੇ ਨਾਲ ਗੁਰਬਾਣੀ ਦਾ ਕੀਰਤਨ ਕੀਤਾ। ਉਹਨਾਂ ਉਪਰੰਤ ਇੰਡੀਆ ਤੋਂ ਆਏ ਹੋਏ ਕੀਰਤਨੀ ਜੱਥਾ ਭਾਈ ਗੁਰਪ੍ਰੀਤ ਸਿੰਘ ਬਠਿੰਡੇ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਗੁਰੂ ਘਰ ਵਿਖੇ ਪੰਜਾਬੀ ਪੜ੍ਹਾਉਣ ਤੇ ਕੀਰਤਨ ਲਈ ਕਲਾਸਾਂ ਦਾ ਬਹੁਤ ਹੀ ਵਧੀਆ ਇੰਂਤਜਾਮ ਕੀਤਾ ਗਿਆ ਹੈ। ਇਹਨਾਂ ਹੀ ਬੱਚਿਆਂ ਨੇ ਅੱਜ ਗੁਰਬਾਣੀ ਦਾ ਕੀਰਤਨ ਕੀਤਾ। ਜਿਹਨਾਂ ਨੂੰ ਭਾਈ ਕੁਲਦੀਪ ਸਿੰਘ ਹੈਡ ਗਰੰਥੀ ਤੇ ਭਾਈ ਸੁਰਜਨ ਸਿੰਘ ਨਾਗਪਾਲ ਨੇ ਮੋਮੈਂਟੋ ਦੇ ਕੇ ਸਨਮਾਂਨਿਤ ਕੀਤਾ। ਗੁਰੂ ਘਰ ਦੇ ਮੁਖ ਸੇਵਾਦਾਰ ਸ: ਅਮਰੀਕ ਸਿੰਘ ਜੀ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਜੋ ਹਰ ਇੱਕ ਗੁਰਪੁਰਬ ਤੇ ਇਤਹਾਸਕ ਦਿਨ ਨੂੰ ਰਲ ਕੇ ਮਨਾਉਣ ਦਾ ਉਪਰਾਲਾ ਕਰਦੀ ਹੈ ਤੇ ਦਿਨ ਰਾਤ ਗੁਰੂਘਰ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਮਹਾਨ ਕ੍ਰਿਪਾ ਨਾਲ ਮਾਣਸ ਜਨਮ ਮਿਲਿਆ ਹੈ ਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਦੇ ਦੱਸੇ ਰਸਤੇ ਤੇ ਤੋਰ ਕੇ ਜਨਮ ਮਰਨ ਦੇ ਚੱਕਰਾਂ ਵਿੱਚੋਂ ਮੁਕਤ ਕਰ ਲਈਏ। ਜਿਵੇਂ ਸਮੂੰਹ ਸੰਗਤ ਵੱਲੋਂ ਪਿਛਲੇ ਇੱਕੀ ਦਿਨਾਂ ਤੋਂ ਰਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸੁਰੂ ਕੀਤੀ ਗਈ ਸੀ ਜਿਸ ਦੇ ਅੱਜ ਭੋਗ ਪਾਏ ਗਏ ਹਨ। ਭਾਈ ਅਮਰੀਕ ਸਿੰਘ ਨੇ ਕਿਹਾ ਕਿ ਅੱਗੇ ਤੋ ਜਦੋਂ ਵੀ ਇਸ ਤਰਾਂ ਦੇ ਪ੍ਰੋਗਰਾਂਮ ਪ੍ਰਬੰਧਕਾਂ ਵੱਲੋਂ ਉਲੀਕੇ ਜਾਂਦੇ ਹਨ ਤਾਂ ਸਮੂੰਹ ਸੰਗਤ ਵੱਧ ਤੋਂ ਵੱਧ ਗੁਰੂ ਘਰ ਆ ਕੇ ਰਲ ਕੇ ਸਿਮਰਨ ਕਰਨ ਦਾਂ ਉਪਰਾਲਾ ਕਰਿਆ ਕਰੇ। ਉਹਨਾਂ ਕਿਹਾ ਕਿ ਜੇ ਅਸੀਂ ਆਪ ਗੁਰੂ ਘਰ ਨਾਲ ਜੁੜਾਂਗੇ ਤਾਂ ਸਾਡੇ ਬੱਚੇ ਵੀ ਸਾਡੇ ਨਾਲ ਗੁਰੂ ਦੀ ਸ਼ਰਨ ਵਿੱਚ ਆਉਣਗੇ ਅਤੇ ਉਹਨਾਂ ਨੂੰ ਆਪਣੇ ਆਪ ਹੀ ਗੁਰੂ ਅਤੇ ਸਾਡੇ ਵਿਰਸੇ ਨਾਲ ਪਿਆਰ ਹੋ ਜਾਵੇਗਾ। ਅੰਤ ਵਿੱਚ ਉਹਨਾਂ ਸਾਰੀ ਸੰਗਤ ਨੂੰ ਸਮੂੰਹ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦਿਆਂ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਪ੍ਰੈਸ ਨੂੰ ਇਹ ਜਾਣਕਾਰੀ ਭਾਈ ਕੁਲਦੀਪ ਸਿੰਘ ਨੇ ਈ ਮੇਲ ਰਾਹੀਂ ਦਿੱਤੀ।
ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਵਲੋਂ ਖਾਲਸੇ ਦਾ ਸਾਜਨਾਂ ਦਿਵਸ ਮਨਾਇਆ ਗਿਆ
This entry was posted in ਸਰਗਰਮੀਆਂ.