ੳਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੇ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅਤੇ ਨਜਦੀਕ ਪੈਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਸੰਗਤਾ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ ਚੋ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ ਤੋ ਸ਼ੁਰੂ ਹੋ ਇਹ ਨਗਰ ਕੀਰਤਨ ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ ਨਗਰ ਕੀਰਤਨ ਦੀ ਅਗਵਾਈ ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ ਅਤੇ ਮਗਰ ਨੀਲੀ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ ਨਿਸ਼ਾਨ ਸਾਹਿਬ ਚੁੱਕੀ ਨਗਰ ਕੀਰਤਨ ਦੀ ਸ਼ਾਨ ਵਧਾ ਰਹੀਆ ਸਨ।ਸਾਰੇ ਰਸਤੇ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ ਰਹੀ ਸੀ।ਗੱਤਕਾ ਪਾਰਟੀ ਵੱਲੋ ਗੱਤਕੇ ਦਾ ਪ੍ਰਦਰਸ਼ਨ ਅਤੇ ਚੱਕਰੀ ਚਲਾ ਰਾਹ ਚੱਲਦੇ ਰਾਹੀਆ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ।ਨਗਰ ਕੀਰਤਨ ਦੀ ਸਮਾਪਤੀ ਦੋਰਾਨ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਦੇ ਚੇਅਰਮੈਨ ਸ੍ਰ ਗੁਰਦਿਆਲ ਸਿੰਘ ਪੱਡਾ ਪਰਿਵਾਰ ਅਤੇ ਧਰਮਿੰਦਰ ਸਿੰਘ ਰਾਜੂ ਵੱਲੋ ਚਾਹ/ਪਕੋੜਿਆ ਦੀ ਸੇਵਾ ਅਤੇ ਲੰਗਰ ਦੀ ਨਿਭਾਈ ਗਈ ।ਸਮਾਪਤੀ ਦੋਰਾਨ ਨਾਰਵੇ ਦੀਆ ਕਈ ਸਿਆਸੀ ਪਾਰਟੀਆ ਦੇ ਆਗੂਆ ਨੇ ਆਪਣੇ ਭਾਸ਼ਨ ਦੋਰਾਨ ਸਿੱਖ ਕੋਮ ਨੂੰ ਇਸ ਪਵਿੱਤਰ ਦਿਹਾੜੇ ਦੀਆ ਵਧਾਈਆ ਦਿੱਤੀਆ।ਇਸ ਤੋ ਇਲਾਵਾ ਨਾਰਵੇ ਵਿੱਚ ਵੱਸੇ ਕਈ ਸਿੱਖ ਆਗੂਆ ਨੇ ਵੀ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਭਾਰਤੀ ਅੰਬੈਸੀ ਨਾਰਵੇ ਤੋ ਫਸਟ ਸੈਕਟਰੀ ਸ੍ਰੀ ਦਿਨੇਸ਼ ਕੁਮਾਰ ਨੰਦਾ ਹੋਣਾ ਨੇ ਵੀ ਸਿੱਖ ਭਾਈਚਾਰੇ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ।ਇਸ ਦੋਰਾਨ ਦਸਤਾਰ ਦਿਵਸ ਨੂੰ ਸਪਰਪਿਤ ਦਿਨ ਵੀ ਮਨਾਇਆ ਗਿਆ ਅਤੇ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾ ਆਦਿ ਵੱਲੋ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਵਤਾ ਨੂੰ ਨਾਰਜੀਵੀਅਨ ਲੋਕਾ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਬਹੁਤ ਸਾਰੇ ਨਾਰਵੀਜੀਅਨ ਲੋਕਾ ਨੇ ਆਪਣੇ ਸਿਰਾ ਤੇ ਦਸਤਾਰਾ ਸਜਾ ਆਪਣੇ ਆਪ ਨੂੰ ਫਖਰ ਚ ਮਹਿਸੂਸ ਕੀਤਾ ਤੇ ਨਾਰਵੀਜੀਅਨ ਲੋਕਾ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਗਰ ਕੀਰਤਨ ਦੀ ਫੋਟੋ ਅਤੇ ਪ੍ਰੈਸ ਮੀਡੀਆ ਕੇਵਰਜ ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ, ਸਿਮਰਜੀਤ ਦਿਓੁਲ ਨੇ ਕੀਤੀ।ਇਸ ਤੋ ਇਲਾਵਾ ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕੇਵਰਜ ਲਈ ਪਹੁੰਚੇ ਹੋਏ ਸਨ।ਸਮਾਪਤੀ ਵੇਲੇ ਗੁਰੂ ਘਰ ਦੀ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ ਵੱਲੋ ਆਈ ਹੋਈਆ ਸੰਗਤਾ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ੳਸਲੋ ਸ਼ਹਿਰ
This entry was posted in ਸਰਗਰਮੀਆਂ.