ਅੰਮ੍ਰਿਤਸਰ -”ਸਰਦਾਰ ਬਿਕਰਮਜੀਤ ਸਿੰਘ ਮਜੀਠਿਆ ਵੱਲੋ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਬਰ ਅਤੇ ਕਾਗਰਸੀ ਆਗੂ ਸ੍ਰੀ ਐਚ ਐਸ ਹੰਸਪਾਲ ਵੱਲੋ ਸਿੱਖ ਕੌਮ ਦੇ ਕਾਤਲਾ ਨੂੰ ਬਚਾਉਣ ਲਈ ਗਵਾਹਾ ਨੂੰ ਮੁਕਰਾਉਣ ਦੀ ਕਾਰਵਾਈ ਵਜੌ ਸ੍ਰੀ ਹੰਸਪਾਲ ਵਿਰੁਧ ਕੇਸ ਦਰਜ ਕਰਨ ਅਤੇ ਉਨ੍ਹਾ ਨੂੰ ਘੱਟ ਗਿਣਤੀ ਕਮਿਸਨ ਦੀ ਮੈਬਰੀ ਤੋ ਤੁਰੰਤ ਬ੍ਰਖਾਸਿਤ ਕਰਨ ਦੀ ਮੰਗ ਸਹੀ ਫੈਸਲਾ ਹੈ। ਪਰ ਜ: ਗੁਰਦੇਵ ਸਿੰਘ ਕਾਂਉਕੇ ਅਤੇ ਹੋਰ ਹੋਏ ਕਤਲਾਂ ਦੇ ਮਾਮਲੇ ਵਿਚ ਬਾਦਲ ਦਲੀਏ ਚੁੱਪ ਕਿਉ ਹਨ ?
ਇਹ ਵਿਚਾਰ ਅੱਜ ਇਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਦਲ ਦਲੀਆ ਵੱਲੋ ਉਠਾਈ ਗਈ ਮਨੁੱਖਤਾ ਪੱਖੀ ਅਵਾਜ਼ ਦਾ ਭਰਪੂਰ ਸਵਾਗਤ ਕਰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਬਾਦਲ ਦਲੀਆ ਨੇ ਪਹਿਲੀ ਵਾਰ ਕੋਈ ਕਾਨੂੰਨੀ ,ਇਨਸਾਨਿਅਤ ਅਤੇ ਇਖਲਾਕ ਪੱਖੀ ਗੱਲ ਕੀਤੀ ਹੈ ।
ਪਰ ਨਾਲ ਹੀ ਚੇਤੇ ਕਰਵਾਉਦੇ ਹੋਏ ਕਿਹਾ ਕਿ ਵਿਧਾਨ ਦੀ ਧਾਰਾ 246 ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਅਤੇ ਅਜਿਹੇ ਮਾਮਲਿਆ ਵਿਚ ਕਾਰਵਾਈ ਕਰਨ ਦਾ ਅਧਿਕਾਰ ਸੂਬਿਆ ਨੂੰ ਦਿੰਦੀ ਹੈ। ਫਿਰ ਹੰਸਪਾਲ ਵਰਗਿਆ ਵਿਰੁਧ ਕੇਸ ਦਰਜ ਕਰਨ ਵਿਚ ਦੇਰੀ ਕਿਸ ਗੱਲ ਦੀ ਹੈ? ਉਨ੍ਹਾਂ ਕਿਹਾ ਕਿ ਜ: ਗੁਰਦੇਵ ਸਿੰਘ ਕਾੳਕੇ ਦੇ ਹੋਏ ਕਤਲ ਸਬੰਧੀ ਤਿਵਾੜੀ ਰਿਪੋਰਟ ਦੇ ਅਧਾਰ ‘ਤੇ ਕਾਤਿਲਾ ਵਿਰੁਧ ਕੇਸ ਦਰਜ ਕਿਉ ਨਹੀ ਹੋ ਰਹੇ? ਇਸੇ ਤਰ੍ਹਾਂ ਕਾਤਿਲ ਪੁਲਿਸ ਅਧਿਕਾਰੀਆ ਸ੍ਰੀ ਸੁਮੇਧ ਸੈਣੀ,ਇਜਹਾਰ ਆਲਮ,ਐਸ ਐਸ ਵਿਰਕ ਅਤੇ ਖਾਲੜਾਂ ਕੇਸ ਦੇ ਦੋਸੀ ਕੇ ਪੀ ਐਸ ਗਿੱਲ ਜਿਨ੍ਹਾਂ ਨੇ ਆਪਣੇ ਆਹੁਦਿਆ ਦੀ ਦੁਰਵਰਤੋ ਕਰਕੇ ਬੀਤੇ ਸਮੇ ਵਿਚ ਗੈਰ-ਕਾਨੂੰਨੀ ਤਰੀਕੇ ਸਿੱਖਾਂ ਦਾ ਕਤਲੇਆਮ ਕੀਤਾ ,ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਕੇ ਅਦਾਲਤ ਦੇ ਕਟਹਿਰੇ ਵਿਚ ਖੜ੍ਹਾਂ ਕਿਉ ਨਹੀ ਕਰਦੀ? ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਨੂੰ ਵਿਜ਼ੀਲੈਂਸ ਬਿਉਰੋ ਦਾ ਮੁਖੀ ਬਣਾਉਣਾ ਅਤੇ ਇਜਹਾਰ ਆਲਮ ਨੂੰ ਮਲੇਰਕੋਟਲੇ ਦਾ ਇਨ੍ਰਚਾਰਜ ਲਾਣ ਦੀ ਕਾਰਵਾਈ ਸਿੱਖ ਮਨ ਨੂੰ ਡੂਘੀ ਠੇਸ ਪਹੁਚਾਉਣ ਵਾਲੀ ਹੈ । ਇਸੇ ਤਰਾਂ ਸਿਰਸੇ ਵਾਲੇ ਕਾਤਲ ਅਤੇ ਬਲਾਤਕਾਰੀ ਸਾਂਧ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨ ਤੋ ਪੰਜਾਬ ਸਰਕਾਰ ਕਿਉ ਝਿਜਕ ਰਹੀ ਹੈ ?ਉਨ੍ਹਾਂ ਆਪਣੇ ਬਿਆਨ ਦੇ ਅੰਤ ਵਿਚ ਕਿਹਾ ਕਿ ਜੇਕਰ ਬਾਦਲ ਦਲੀਏ ਅਤੇ ਪੰਜਾਬ ਸਰਕਾਰ ਉਪਰੋਕਤ ਕਾਂਤਲਾ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਕਰ ਸਕੇਗੀ , ਤਾਂ ਅਸੀ ਇਸ ਉਦਮ ਲਈ ਬਾਦਲ ਦਲੀਆ ਦਾ ਸਵਾਗਤ ਕਰਾਂਗੇ,ਵਰਨਾ “ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਵਿਖਾਉਣ ਵਾਲੇ ਹੋਰ” ਵਾਲੀ ਕਹਾਵਤ ਬਾਦਲ ਦਲੀਆ ‘ਤੇ ਸਹੀ ਢੁਕੇਗੀ।