ਫਤਿਹਗੜ੍ਹ ਸਾਹਿਬ-“ਅਸੀ ਤਾਂ ਬਹੁਤ ਪਹਿਲੇ ਤੋ ਦਲੀਲਾਂ ਸਹਿਤ ਇਸ ਗੱਲ ਨੂੰ ਅਮਲ ਵਿਚ ਲਿਆਉਣ ਲਈ ਜੋਰ ਪਾਉਦੇ ਆ ਰਹੇ ਹਾਂ ਕਿ ਐਸ ਜੀ ਪੀ ਸੀ ਦੀ ਸੰਸਥਾਂ ਵਿਚ ਫੈਲੀ ਰਿਸ਼ਵਤ ਖੋਰੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਕਿ ਇਸ ਧਾਰਮਿਕ ਸੰਸਥਾਂ ਵਿਚ ਪਾਰਦਰਸੀ ਕਾਇਮ ਹੋਵੇ ਅਤੇ ਸਮੁਚੇ ਆਹੁਦੇਦਾਰਾ ਤੇ ਪ੍ਰਬੰਧਕਾਂ ਨੂੰ ਵੀ ਸੈਟਰਲ ਸੁਚਨਾਂ ਕਮਿਸਨ ਦੇ ਕਾਨੂੰਨੀ ਦਾਇਰੇ ਵਿਚ ਲਿਆਦਾ ਜਾਵੇ”।
ਇਹ ਵਿਚਾਰ ਅੱਜ ਇਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਕੇਦਰੀ ਸੂਚਨਾ ਕਮਿਸਨ ਵੱਲੋ ਐਸ ਜੀ ਪੀ ਸੀ ਦੀ ਧਾਰਮਿਕ ਸੰਸਥਾਂ ਵਿਚ ਤੁਰੰਤ ਸੂਚਨਾ ਆਫਿਸਰ ਨਿਯੁਕਤ ਕਰਨ ਦੇ ਹੁਕਮ ਕਰਕੇ ਇਹ ਸੰਸਥਾਂ ਦੇ ਕੰਮ ਵਿਚ ਪਾਰਦਰਸੀ ਲਿਆਉਣ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ, ਕਾਬਿਜ ਬਾਦਲ ਧੜੇ ਨਾਲ ਇਖਲਾਕੀ ਲੜਾਈ ਹੀ ਇਹ ਹੈ ਕਿ ਇਸ ਧਾਰਮਿਕ ਸੰਸਥਾ ਵਿਚ ਲੰਮੇ ਸਮੇ ਤੋ ਹੁਦੀਆ ਆ ਰਹੀਆ ਬੇਨਿਯਮਿਆਂ, ਖਰੀਦੋ-ਫਰੋਖਤ ਵਿਚ ਹੋ ਰਹੀਆ ਹੇਰਾ-ਫੇਰੀਆ, ਗੋਲਕ ਦੀ ਹੋ ਰਹੀ ਦੁਰਵਰਤੋ ,ਗੁਰੁ ਘਰਾਂ ਦੇ ਫੰਡਾ ਨੂੰ ਸਿਆਸੀ ਮਕਸਦਾ ਲਈ ਹੋ ਰਹੀ ਵਰਤੋ ਨੂੰ ਰੋਕਣ ਲਈ ਅਮਲੀ ਕਦਮ ਉਠਾਏ ਜਾਣ । ਉਨ੍ਹਾਂ ਕਿਹ੍ਹਾਂ ਕਿ ਧਾਰਮਿਕ ਫੰਡਾ ਦੀ ਵਰਤੋ ਕੇਵਲ ਧਾਰਮਿਕ ਤੇ ਸਮਾਜਿਕ ਬੇਹਿਤਰੀ ਦੇ ਕੰਮਾ ਵਿਚ ਹੀ ਖਰਚ ਹੋਣੀ ਚਾਹੀਦੀ ਹੈ। ਉਨ੍ਹਾਂ ਡੂੰਘਾ ਦੁਖ ਪ੍ਰਗਟ ਕੀਤਾ ਕਿ ਅੱਜ ਗੁਰੁ ਦੀ ਗੋਲਕ ,ਧਾਰਮਿਕ ਫੰਡਾ ,ਵਹੀਕਲ ਅਤੇ ਉਪਰੋਕਤ ਧਾਰਮਿਕ ਸੰਸਥਾਂ ਦੇ ਅਮਲੇ –ਫੇਲੇ ਦੀ ਵਰਤੋ ਕਾਬਜ਼ ਬਾਦਲ ਧੜੇ ਦੇ ਮੈਬਰਾਨ ਆਪੋ ਆਪਣੇ ਨਿਜੀ ,ਮਾਲੀ ਅਤੇ ਸਿਆਸੀ ਫਾਇਦਿਆ ਲਈ ਕਰ ਰਹੇ ਹਨ ਅਤੇ ਸਿੱਖ ਕੌਮ ਦੇ ਇਖਲਾਕ ਨੂੰ ਡੇਗਣ ਵਿਚ ਮਸ਼ਰੂਫ ਹਨ । ਉਨ੍ਹਾਂ ਕਿਹਾ ਕਿ ਇਸ ਸੰਸਥਾਂ ਵਿਚ ਹੋਣ ਵਾਲੀ ਘਪਲੇਬਾਜੀ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਇਹ ਜਰੂਰੀ ਹੈ ਕਿ ਇਸ ਧਾਰਮਿਕ ਸੰਸਥਾਂ ਨੂੰ ਕੇਦਰੀ ਸੁਚਨਾ ਕਮਿਸਨ ਦੇ ਅਧੀਨ ਲਿਆਉਦੇ ਹੋਏ ਅਜਿਹਾ ਕਾਨੂੰਨੀ ਪ੍ਰਬੰਧ ਕੀਤਾ ਜਾਵੇ ਕਿ ਕੋਈ ਵੀ ਗੁਰਸਿੱਖ ਸੁਚਨਾ ਪ੍ਰਾਪਤ ਕਰਨ ਵਾਲਾ ਫਾਰਮ ਭਰ ਕੇ ਕਿਸੇ ਤਰ੍ਹਾ ਦੀ ਵੀ ਜਾਣਕਾਰੀ ਪ੍ਰਾਪਤ ਕਰਨ ਦਾ ਹੱਕ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਅਜਿਹਾ ਅਮਲੀ ਪ੍ਰਬੰਧ ਹੋਣ ਨਾਲ ਐਸ ਜੀ ਪੀ ਸੀ ਦੇ ਪ੍ਰਧਾਨ ਤੋ ਲੇ ਕੇ ਹੇਠਲੇ ਪੱਧਰ ਤੱਕ ਦੇ ਮੁਲਾਜਮਾਂ ਉਤੇ ਇਕ ” ਚੈਕ” ਲੱਗ ਜਾਵੇਗਾ ਅਤੇ ਸਭ ਨੂੰ ਸਿੱਖ ਕੌਮ ਅੱਗੇ ਜਵਾਬਦੇਹ ਹੋਣਾ ਪਵੇਗਾ ਅਤੇ ਕੋਈ ਵੀ ਅਧਿਕਾਰੀ ਗੈਰ-ਧਾਰਮਿਕ ਜਾ ਗੈਰ ਸਮਾਜਿਕ ਕਾਰਵਾਈ ਕਰਨ ਦੀ ਗੁਸਤਾਖੀ ਨਹੀ ਕਰ ਸਕੇਗਾ ।