ਕੋਲਕਤਾ- ਪੱਛਮੀ ਬੰਗਾਲ ਵਿੱਚ ਵਿਧਾਨ ਸੱਭਾ ਲਈ ਹੋਈਆਂ ਦੂਸਰੇ ਪੜਾਅ ਦੀਆਂ ਚੋਣਾਂ ਸ਼ਾਂਤੀਪੂਰਣ ਢੰਗ ਨਾਲ ਸੰਪੂਰਨ ਹੋ ਗਈਆਂ ਹਨ। ਦੂਸਰੇ ਪੜਾਅ ਦੀਆਂ ਚੋਣਾਂ ਦੌਰਾਨ ਵੋਟਰਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਹੁਣ ਤੱਕ ਮਿਲੀਆਂ ਸੂਚਨਾਵਾਂ ਦੇ ਅਧਾਰ ਤੇ 83% ਵੋਟਾਂ ਪਈਆਂ ਹਨ।
ਦੂਸਰੇ ਪੜਾਅ ਵਿੱਚ ਰਾਜ ਦੀਆਂ ਕੁਲ 294 ਸੀਟਾਂ ਵਿਚੋਂ 50 ਸੀਟਾਂ ਤੇ ਵੋਟਾਂ ਪਈਆਂ। ਇਨ੍ਹਾਂ 50 ਸੀਟਾਂ ਤੇ ਤਿੰਨ ਜਿਲ੍ਹਿਆਂ ਵਿੱਚ 93.33 ਲੱਖ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਲੋਕਾਂ ਨੇ ਬਹੁਤ ਹੀ ੳਤਸ਼ਾਹ ਅਤੇ ਤੇਜ਼ੀ ਨਾਲ ਵੋਟਾਂ ਪਾਈਆਂ। ਪਹਿਲੇ ਪੜਾਅ ਦੌਰਾਨ 54 ਸੀਟਾਂ ਲਈ ਵੋਟਾਂ ਪਈਆਂ ਸਨ ਅਤੇ 70% ਤੋਂ ਜਿਆਦਾ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। ਪੱਛਮੀ ਬੰਗਾਲ ਵਿੱਚ 1977 ਤੋਂ ਸਤਾਧਾਰੀ ਵਾਮ ਮੋਰਚਾ ਅਤੇ ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਗਠਬੰਧਨ ਵਿਚਕਾਰ ਸਖਤ ਮੁਕਾਬਲਾ ਹੈ।