ਹਮਬਰਗ,(ਅਮਰਜੀਤ ਸਿੰਘ ਸਿੱਧੂ):- ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਸਣਾਏ ਜਾਣ ਵਾਲੇ ਸੂ਼ਰਬੀਰ ਸ: ਬਲਵੰਤ ਸਿੰਘ ਰਾਜੋਆਣਾ ਜੋ ਇਸ ਵੇਲੇ ਜੇਲ ਵਿੱਚ ਨਜ਼ਰਬੰਦ ਹਨ। ਜਿਹਨਾਂ ਦੀ ਦਿਲੀ ਇੱਛਾ ਕਿ ਉਹ ਅੰਮ੍ਰਿਤ ਛੱਕਣਾ ਚਾਹੁੰਦੇ ਹਨ। ਪਰ ਸਰਕਾਰੀ ਅਧਿਕਾਰੀ ਉਸ ਦੀ ਇੱਛਾ ਪੂਰੀ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੇ। ਜਿਵੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਕਹਿਣ ਮੁਤਾਬਕ ਉਹਨਾਂ ਸਰਕਾਰੀ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਹਨ ਪਰ ਸਰਕਾਰ ਨੇ ਉਹਨਾਂ ਚਿੱਠੀਆਂ ਦਾ ਕੋਈ ਉਤਰ ਨਹੀਂ ਦਿੱਤਾ। ਜੱਥੇਦਾਰ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਜਿਹਨਾਂ ਨਾਲ ਉਹਨਾਂ ਦੇ ਆਪਣੇ ਨੇੜਲੇ ਸਬੰਧ ਵੀ ਹਨ ਤੇ ਉਹਨਾਂ ਕੋਲ ਇਸ ਵੇਲੇ ਸਿੱਖ ਕੌਮ ਦੀ ਬੱਖਸੀ ਹੋਈ ਤਾਕਤ ਵੀ ਹੈ ਉਹ ਦੋਵਾਂ ਬਾਦਲਾਂ ਨਾਲ ਗੱਲ ਕਰਕੇ ਜਾਂ ਉਹਨਾਂ ਨੂੰ ਹੁਕਮ ਦੇ ਕੇ ਵੀ ਭਾਈ ਬਲਵੰਤ ਸਿੰਘ ਜੀ ਹੋਰਾਂ ਦਾ ਅੰਮ੍ਰਿਤ ਛੱਕਣ ਦੀ ਇੱਛਾ ਪੂਰੀ ਕਰਵਾ ਸਕਦੇ ਹਨ। ਜੇ ਸਰਕਾਰ ਰਾਮਦੇਵ ਵਰਗੇ ਨੂੰ ਜੇਲ ਵਿੱਚ ਕੈਦੀਆਂ ਨੂੰ ਜੋਗਾ ਸਿਖਾਉਣ ਦੀ ਇਜਾਜਤ ਦੇ ਸਕਦੀ ਹੈ ਤਾਂ ਪੰਜ ਪਿਆਰਿਆਂ ਨੂੰ ਕਿਉਂ ਨਹੀਂ ਆਗਿਆ ਦਿੱਤੀ ਜਾ ਸਕਦੀ। ਸ: ਰਜੋਆਣਾਂ ਨੇ ਇਹ ਕਤਲ ਕੋਈ ਆਪਣੇ ਜਾਤੀ ਮੁਫਾਦ ਲਈ ਨਹੀਂ ਸੀ ਕੀਤਾ, ਜਿਸ ਦੀ ਉਹ ਸਜਾ ਭੁਗਤ ਰਹੇ ਹਨ। ਉਸ ਨੇ ਸਿੱਖ ਕੌਮ ਦੀ ਜਵਾਨੀ ਨਾਲ ਖੂਨੀ ਹੋਲੀ ਖੇਡਣ ਵਾਲੇ ਉਸ ਆਦਮੀ ਦਾ ਕਤਲ ਕੀਤਾ ਜਿਸ ਨੇ ਹਜ਼ਾਰਾਂ ਮਾਂ ਬਾਪ ਦੇ ਜਿਗਰ ਦੇ ਟੁਕੜੇ, ਬੱਚਿਆਂ ਦੇ ਬਾਪ, ਸੁਹਾਗਣਾਂ ਦੇ ਸੁਹਾਗ ਤੇ ਭੈਣਾਂ ਦੇ ਵੀਰਾਂ ਨੂੰ ਆਪਣੀ ਹਊਂਮੈ ਨੂੰ ਪੱਠੇ ਪਾਉਣ ਲਈ ਕੋਹ ਕੋਹ ਕੇ ਮਰਵਾਇਆ ਸੀ। ਇਸ ਲਈ ਸਮੂੰਹ ਸਿੱਖ ਜੱਥੇਬੰਦੀਆਂ ਨੂੰ ਸ: ਬਲਵੰਤ ਸਿੰਘ ਰਾਜੋਆਣਾਂ ਦੀ ਅੰਮ੍ਰਿਤ ਛੱਕਣ ਦੀ ਦਿਲੀ ਇੱਛਾ ਨੂੰ ਪੂਰੀ ਕਰਨ ਲਈ ਤੇ ਸਿੱਖ ਹੱਕਾਂ ਲਈ ਸੁੱਤੀ ਸਰਕਾਰ ਨੂੰ ਜਗਾਉਣ ਖਤਾਂ ਰਾਹੀ ਤੇ ਪ੍ਰੈਸ ਰਾਹੀਂ ਆਪਣੀ ਅਵਾਜ਼ ਨੂੰ ਬੁਲੰਦ ਕਰਨਾਂ ਚਾਹੀਦਾ ਹੈ। ਪ੍ਰੈਸ ਨੂੰ ਇਹ ਬਿਆਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਰਮਨ ਦੀ ਇਕਾਈ ਵੱਲੋ ਪ੍ਰਧਾਂਨ ਸ: ਸੋਹਣ ਸਿੰਘ ਕੰਗ ਨੇ ਦਿੱਤਾ।
ਸ:ਬਲਵੰਤ ਸਿੰਘ ਰਾਜੋਆਣਾਂ ਨੂੰ ਜੇਲ ਵਿੱਚ ਅੰਮ੍ਰਿਤ ਛੱਕਾਉਣ ਲਈ ਸਰਕਾਰ ਨੂੰ ਆਗਿਆ ਦੇਣੀ ਚਾਹੀਦੀ ਹੈ
This entry was posted in ਪੰਜਾਬ.