ਕੰਧਾਰ- ਤਾਲਿਬਾਨ ਦਾ ਕਹਿਣਾ ਹੈ ਕਿ ਉਹ ਐਤਵਾਰ ਤੋਂ ਫਿਰ ਆਪਣਾ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਹ
ਵਿਦੇਸ਼ੀ ਸੈਨਾ, ਅਫ਼ਗਾਨਿਸਤਾਨੀ ਸੈਨਾ ਅਤੇ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ।
ਤਾਲਿਬਾਨ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਰਕਾਰੀ ਇਮਾਰਤਾਂ, ਸੈਨਾਂ ਦੇ ਅੱਡਿਆਂ ਅਤੇ ਸਰਕਾਰੀ ਕਾਫ਼ਲਿਆਂ ਤੋਂ ਦੂਰ ਰਹਿਣ ਅਤੇ ਸਰਵਜਨਿਕ ਸਥਾਨਾਂ ਤੇ ਇੱਕਠੇ ਨਾਂ ਹੋਣ। ਤਾਲਿਬਾਨ ਨੇ ਸ਼ਨਿਚਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, “ਅਸੀਂ ਅਫ਼ਗਾਨਿਸਤਾਨ ਤੇ ਹਮਲਾ ਕਰਨ ਵਾਲੀ ਵਿਦੇਸ਼ੀ ਸੈਨਾ, ਉਨ੍ਹਾਂ ਦੀ ਖੁਫੀਆ ਏਜੰਸੀ ਨਾਲ ਜੁੜੇ ਲੋਕਾਂ ਅਤੇ ਕਾਬੁਲ ਦੁ ਕਠਪੁਤਲੀ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੇ ਹਮਲੇ ਕਰਾਂਗੇ।” ਉਨ੍ਹਾਂ ਇਹ ਵੀ ਕਿਹਾ ਕਿ ਇਹ ਹਮਲੇ ਤਦ ਤੱਕ ਜਾਰੀ ਰਹਿਣਗੇ ਜਦ ਤੱਕ ਵਿਦੇਸ਼ੀ ਸੈਨਾ ਅਫ਼ਗਾਨਿਸਤਾਨ ਤੋਂ ਚਲੀ ਨਹੀਂ ਜਾਂਦੀ। ਅਫ਼ਗਾਨਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਕੁਝ ਹਮਲਿਆਂ ਦੀ ਜਿੰਮੇਵਾਰੀ ਤਾਲਿਬਾਨ ਨੇ ਆਪਣੇ ਸਿਰ ਲਈ ਹੈ।