ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਆਈਫਲ ਟਾਵਰ ਦੇ ਕਾਂਊਟਰ ਉਪਰ ਟਿੱਕਟਾਂ ਵੇਚਣ ਵਾਲੇ ਇੱਕ ਕੈਸ਼ੀਅਰ ਨੂੰ ਕੱਲ ਪੈਰਿਸ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਉਪਰ ਦੋਸ਼ ਸੀ ਕਿ ਉਸ ਨੇ ਪਿਛਲੇ ਸਾਲ ਗਰਮੀਆਂ ਦੇ ਮੌਸਮ ਵਿੱਚ 7000 ਐਰੋ ਇਧਰ ਉਧਰ ਕਰ ਲਏ ਸਨ।ਇਹ 24 ਸਾਲਾਂ ਦਾ ਆਦਮੀ ਹਰ ਰੋਜ 50 ਐਰੋ ਦੇ ਕਰੀਬ ਕੈਸ਼ ਵਿੱਚੋਂ ਹੇਰਾ ਫੇਰੀ ਕਰ ਲੈਦਾਂ ਸੀ।ਇਸ ਚੋਰੀ ਦਾ ਉਸ ਵਕਤ ਪਤਾ ਲੱਗਿਆ ਜਦੋਂ ਕੈਸ਼ ਦੀ ਗਿਣਤੀ ਮੌਕੇ ਹਿਸਾਬ ਕਿਤਾਬ ਵਿੱਚ ਫਰਕ ਲੱਗਿਆ।ਉਸ ਆਦਮੀ ਨੇ ਅਦਾਲਤ ਨੂੰ ਦੱਸਿਆ ਕਿ ਮੇਰੇ ਸਿਰ ਕਾਫੀ ਸਾਰਾ ਕਰਜ਼ਾ ਚੜ੍ਹ ਗਿਆ ਸੀ।ਇਸ ਬੋਝ ਥੱਲੇ ਹੀ ਮਜਬੂਰੀ ਵੱਸ ਮੈਨੂੰ ਇਹ ਗਲਤ ਕਦਮ ਚੁੱਕਣਾ ਪਿਆ।ਜਿਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ।ਅਦਾਲਤ ਨੇ ਉਸ ਨੂੰ 7000 ਐਰੋ ਵਾਪਸ ਕਰਨ ਦਾ ਹੁਕਮ ਦੇ ਨਾਲ ਨਾਲ 950 ਐਰੋ ਜੁਰਮਾਨਾ ਵੀ ਸੁਣਾਇਆ ਹੈ।
ਆਈਫਲ ਟਾਵਰ ਦੀਆਂ ਟਿੱਕਟਾਂ ਵੇਚਣ ਵਾਲਾ ਕੈਸ਼ੀਅਰ ਕੈਸ਼ ਵਿੱਚ ਹੇਰਾ ਫੇਰੀ ਕਰਦਾ ਫੜਿਆ ਗਿਆ
This entry was posted in ਅੰਤਰਰਾਸ਼ਟਰੀ.