ਤਰਾਨਬੀ(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਨਜਦੀਕ ਸਥਿਤ ਇਲਾਕੇ ਤਰਾਨਬੀ ਵੇਖੇ ਇੰਗਲੈਡ ਨਿਵਾਸੀ ਪੰਜਾਬੀ ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਪੁਸਤਕ ਬਣਵਾਸ ਬਾਕੀ ਹੈ ਨੂੰ ਇੱਕ ਸਾਦੇ ਸਮਾਰੋਹ ਦੋਰਾਨ ਰਿਲੀਜ ਕੀਤਾ ਗਿਆ । ਲੇਖਿਕਾ ਭਿੰਦਰ ਜਲਾਲਬਾਦੀ ਨੂੰ ਵਲੈਤ ਰਹਿੰਦਿਆ ਇੱਕ ਤਿਹਾਈ ਸਦੀ ਹੋ ਗਈ ਹੈ ਪਰ ਉਸ ਨੇ ਪੰਜਾਬ ਤੋ ਦੂਰ ਬੈਠਿਆ ਹੋਏ ਵੀ ਅੱਜ ਦੇ ਪੰਜਾਬ ਦੀ ਵਰਤਮਾਨ ਤਸਵੀਰ ਪੇਸ਼ ਕੀਤੀ ਹੈ।ਨ਼ਸਿਆ ਚ ਡੁੱਬੀ ਨੋਜਵਾਨ ਪੀੜੀ, ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੜੇ ਲਿਖੇ ਨੋਜਵਾਨ,ਗਰੀਬ ਨੂੰ ਰੁੱਖੀ ਮਿੱਸੀ ਦਾ ਫਿੱਕਰ,ਕਰਜੇ ਹੇਠ ਦੱਬੇ ਕਿਸਾਨ ਦੀ ਮਾਨਸਿਕਤਾ ਦਾ ਵਰਨਣ,ਬਾਲ ਮਜਦੂਰੀ, ਪ੍ਰਦੇਸੀ ਦੀ ਜਿੰਦਗੀ ਆਦਿ ਦਾ ਵਰਨਣ ਕਰਦੀਆ ਇਸ ਕਹਾਣੀ ਸੰਗ੍ਰਹਿ ਦੀ ਕਹਾਣੀਆ ਸਾਡੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ਜਿੱਥੇ ਵੀ ਪੰਜਾਬੀ ਵੱਸਦੇ ਹਨ ਦੇ ਪੰਜਾਬੀ ਅਖਬਾਰਾ, ਰਸਾਲਿਆ ਆਦਿ ਚ ਛੱਪ ਪਾਠਕਾਂ ਦੀ ਪ੍ਰਸ਼ੰਸਾ ਖੱਟ ਰਹੀਆ ਹਨ।ਇਸ ਕਿਤਾਬ ਨੂੰ ਰਿਲੀਜ ਕਰਦੇ ਮੋਕੇ ਆਜਾਦ ਸਪੋਰਟਸ ਕੱਲਬ ਨਾਰਵੇ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ),ਕੁਲਵਿੰਦਰ ਸਿੰਘ ਰਾਣਾ ਚੰੜੀਗੜੀਆ,ਡਿੰਪੀ ਗਿੱਲ ਮੋਗਾ,ਰਾਜੇਸ਼ ਮੋਗਾ, ਨਰਿੰਦਰ ਸਿੰਘ ਬਿੱਲੂ, ਮਨਵਿੰਦਰ ਸਦਰਪੁਰਾ,ਪ੍ਰੀਤ ਮੋਹੀ,ਰੁਪਿੰਦਰ ਢਿੱਲੋ ਮੋਗਾ, ਬਿੰਦਰ ਕਾਉਕੇ,ਰਾਣਾ ਕਪੂਰਥੱਲਾ,ਸ੍ਰ ਬਸਰਾ,ਬੱਬੂ ਗਿੱਲ ਮੋਗਾ ਆਦਿ ਹਾਜ਼ਰ ਸਨ।
ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਬਣਵਾਸ ਬਾਕੀ ਹੈ” ਨਾਰਵੇ ਚ ਰਿਲੀਜ ਕੀਤੀ ਗਈ
This entry was posted in ਅੰਤਰਰਾਸ਼ਟਰੀ.