ਦਰਾਮਨ-ਨਾਰਵੇ, (ਰੁਪਿੰਦਰ ਢਿੱਲੋ ਮੋਗਾ) – ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵਿਸਾਖੀ ਨੂੰ ਸਮਰਪਿਤ ਸਭਿਆਚਰਿਕ ਦਾ ਸਾਲਾਨਾ ਸਮਾਗਮ ਨਾਰਵੇ ਦੇ ਸ਼ਹਿਰ ਦਰਾਮਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਰਿੰਦਰਪਾਲ ਕੋਰ ਢਿੱਲੋ ਅਤੇ ਗੁਰਸ਼ਰਨ ਸਿੰਘ ਢਿੱਲੋ ਵੱਲੋ ਸਭ ਨੂੰ ਜੀ ਆਇਆਂ ਨੁੰ ਕਿਹਾ ਗਿਆ। ਸਕੂਲ ਦੇ ਬੱਚੇ ਬੱਚੀਆ ਨੇ ਸ਼ਬਦ ਪੜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ।ਅਤੇ ਸਕੂਲੀ ਵਿਦਿਆਰਥੀਆ ਵੱਲੋ ਸਿੱਖ ਧਰਮ ਦੇ ਇਤਿਹਾਸ,ਵਿਸਾਖੀ ਦੀ ਮਹਾਨਤਾ ਆਦਿ ਬਾਰੇ ਵਿਸਥਾਰ ਨਾਲ ਦਸਿਆ,ਇਸ ਉਪਰੰਤ ਪੰਜਾਬੀ ਪਹਿਰਾਵੇ ਚ ਸੱਜੇ ਬੱਚੇ ਬੱਚੀਆ ਨੇ ਗਿੱਧਾ ਭੰਗੜਾ ਪਾ ਆਪਣੇ ਮਾਪਿਆ ਅਤੇ ਆਏ ਹੋਏ ਦਰਸ਼ਕਾ ਨੂੰ ਵੀ ਥਿਰਕਣ ਲਾ ਦਿੱਤਾ।ਇਸ ਤੋ ਇਲਾਵਾ ਸਕੂਲ ਦੇ ਬੱਚਿਆ ਨੇ ਕਵਿਤਾਵਾ,ਹੱਸ ਰਾਸ,ਸੱਕਟ, ਮਨੋ ਅਕੈਟਿੰਗ ਆਦਿ ਪੇਸ਼ ਕਰ ਹਰ ਇੱਕ ਦਾ ਮਨ ਮੋਹ ਲਿਆ।ਸਕੂਲ ਕਮੇਟੀ ਵੱਲੋ ਪ੍ਰੋਗਰਾਮ ਚ ਆਏ ਹੋਏ ਹਰ ਇੱਕ ਲਈ ਚਾਹ ਪਾਰਟੀ ਅਤੇ ਖਾਣੇ ਦਾ ਵੀ ਵਧੀਆ ਪ੍ਰੰਬੱਧ ਕੀਤਾ ਗਿਆ। ਪ੍ਰੋਗਰਾਮ ਦੇ ਆਖਿਰ ਵਿੱਚ ਪ੍ਰਧਾਨ ਸ੍ਰ ਅਜੈਬ ਸਿੰਘ (ਚੱਬੇਵਾਲ) ਪ੍ਰਿੰਸੀਪਲ ਸ੍ਰੀ ਮਤੀ ਸੁਰਿੰਦਰਪਾਲ ਕੋਰ ਢਿੱਲੋ ਅਤੇ ਚੇਅਰਮੈਨ ਗੁਰਸਰਨ ਸਿੰਘ ਢਿੱਲੋ ਹੋਣਾ ਨੇ ਬੱਚਿਆ ਦੀ ਹੋਸਲਾ ਅਫਜਾਈ ਲਈ ਸੋਹਣੇ ਇਨਾਮ ਦੇ ਸਨਮਾਨਿਆ ਅਤੇ ਬੱਚੇ ਬੱਚੀਆ ਨੂੰ ਗੁਰਮਤ ਨਾਲ ਜੋੜਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਕਿਤਾਬਾ,ਧਾਰਮਿਕ ਆਡੀਉ ਸੀ ਡੀਆ ਆਦਿ ਵੰਡੀਆ ਗਈਆ।ਦਰਾਮਨ ਇਲਾਕੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਸਕੂਲ ਦੀ ਕਮੇਟੀ ਦੇ ਚੇਅਰਮੈਨ ਗੁਰਸਰਨ ਸਿੰਘ ਢਿੱਲੋ,ਪ੍ਰਿੰਸੀਪਲ ਸੁਰਿਦਰ ਕੋਰ ਢਿੱਲੋ, ਪ੍ਰਧਾਨ ਸ੍ਰ ਅਜੈਬ ਸਿੰਘ (ਚੱਬੇਵਾਲ) ਸ੍ਰ ਹਰਪਾਲ ਸਿੰਘ ਖੱਟੜਾਂ,ਬਲਜੀਤ ਸਿੰਘ, ਪਰਵਿੰਦਰ ਸਿੰਘ ਰਿੰਪੀ, ਹਰਦੀਪ ਸਿੰਘ, ਗੁਰਦੀਪ ਸਿੰਘ ਕੰਬੋਜ ਅਤੇ ਟੀਚਰ ਸ੍ਰ ਪਰਮਿੰਦਰ ਸਿੰਘ, , ਸ੍ਰ ਗੁਰਬਚਨ ਸਿੰਘ ,ਮਨਜੀਤ ਕੋਰ,ਜਸਵੀਰ ਕੌਰ, ਸੁੱਖਪ੍ਰੀਤ ਕੌਰ,ਮਹਿੰਦਰ ਕੋਰ, ਭੰਗੜਾ ਟੀਮ ਹਰਦੀਪ ਸਿੰਘ ਹੈਪੀ,ਤੇਜਿੰਦਰ ਸਿੰਘ ਬਰਾੜ, ਮਨਪ੍ਰੀਤ ਕੋਰ, ਆਦਿ ਦੀ ਮਹਿਨਤ ਸੱਦਕੇ ਇਹ ਪੰਜਾਬੀ ਬੱਚੇ ਨਾਰਵੇ ਰਹਿ ਕੇ ਵੀ ਆਪਣੀ ਬੋਲੀ , ਸਭਿਆਚਾਰ, ਅਤੇ ਵਿਰਸੇ ਤੋ ਦੂਰ ਮਹਿਸੂਸ ਨਹੀ ਕਰਦੇ ਅਤੇ ਹਰ ਪੱਖੋ ਆਪਣੇ ਧਰਮ, ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਹੋਏ ਹਨ।ਪ੍ਰੋਗਰਾਮ ਦੇ ਸਮਾਪਤੀ ਵੇਲੇ ਸਕੂਲ ਪ੍ਰੰਬੱਧਕਾ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਮਾਤਾ ਗੁਜਰੀ ਪੰਜਾਬੀ ਸਕੂਲ (ਦਰਾਮਨ)ਨਾਰਵੇ ਵਿਖੇ ਵਿਸਾਖੀ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ
This entry was posted in ਸਰਗਰਮੀਆਂ.