ਨਵੀਂ ਦਿੱਲੀ- ਜੇ ਐਗਜਿਟ ਪੋਲ ਅਤੇ ਟੀਵੀ ਨਿਊਜ਼ ਚੈਨਲਾਂ ਤੇ ਭਰੋਸਾ ਕੀਤਾ ਜਾਵੇ ਤਾਂ ਵਿਧਾਨ ਸੱਭਾ ਚੋਣਾਂ ਦੇ ਨਤੀਜੇ ਯੂਪੀਏ ਦੇ ਹੱਕ ਵਿੱਚ ਆ ਰਹੇ ਹਨ। ਕੇਰਲ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਯੂਪੀਏ ਦੀ ਸਰਕਾਰ ਬਣਨ ਦੀ ਪੂਰੀ ਉਮੀਦ ਹੈ। ਤਾਮਿਲਨਾਡੂ ਬਾਰੇ ਸਥਿਤੀ ਸਾਫ਼ ਨਹੀਂ ਹੈ।
ਪੰਜ ਰਾਜਾਂ ਵਿੱਚ ਵਿਧਾਨ ਸੱਭਾ ਦੀਆਂ ਆਖਰੀ ਪੜਾਅ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਨਿਊਜ਼ ਚੈਨਲਾਂ ਨੇ ਐਗਜਿਟ ਪੋਲ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਟਾਰ ਨਿਊਜ਼ ਅਨਸਾਰ ਤ੍ਰਿਣਮੂਲ ਕਾਂਗਰਸ ਨੂੰ 221 ਸੀਟਾਂ ਮਿਲ ਸਕਦੀਆਂ ਹਨ ਅਤੇ ਲੈਫ਼ਟ ਨੂੰ 62 ਸੀਟਾਂ ਤੇ ਹੀ ਸਬਰ ਕਰਨਾ ਪਵੇਗਾ। ਕੇਰਲ ਵਿੱਚ ਕਾਂਗਰਸ ਦੀ ਅਗਵਾਈ ਕਰਨ ਵਾਲੇ ਯੂਡੀਐਫ਼ ਨੂੰ 88 ਸੀਟਾਂ ਮਿਲਣ ਵਾਲੀਆਂ ਹਨ। ਐਲਡੀਐਫ਼ ਨੂੰ ਕੇਵਲ 49 ਸੀਟਾਂ ਹੀ ਮਿਲਣਗੀਆਂ। ਅਸਾਮ ਵਿੱਚ ਵੀ ਕਾਂਗਰਸ ਤੀਸਰੀ ਵਾਰ ਸਰਕਾਰ ਬਣਾਉਣ ਦੇ ਰਾਹ ਤੇ ਹੈ। ਤਾਮਿਲਨਾਡੂ ਵਿੱਚ ਡੀਐਮਕੇ ਅਤੇ ਏਆਈਏਡੀਐਮਕੇ ਵਿੱਚਕਾਰ ਫਸਵਾਂ ਮੁਕਾਬਲਾ ਹੈ। ਜਿੱਤਹਾਰ ਦਾ ਫੈਸਲਾ ਬਹੁਤ ਥੋੜੀਆਂ ਵੋਟਾਂ ਨਾਲ ਹੋਵੇਗਾ। ਜੈਲਲਿਤਾ ਦੇ ਜਿਤਣ ਦੀ ਉਮੀਦ ਵੱਧ ਹੈ।