ਫ਼ਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫਤਿਹ ਮਾਰਚ ਨੂੰ ਸਮਰਪ੍ਰਿਤ ਮਹਾਨ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਢੁੱਕਵੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਤੇ ਸਰਹਿੰਦ ਦੇ ਥੇਹ ਤੇ ਸ੍ਰੋਮਣੀ ਕਮੇਟੀ ਵਲੋਂ ਮਿਉਂਜੀਅਮ ਦਾ ਨਿਰਮਾਣ ਦਾ ਕੰਮ 15 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦਾ ਨਿਰਮਾਣ ਕਾਰਜ਼ ਡੇਢ ਸਾਲ ਵਿਚ 20 ਕਰੋੜ ਦੀ ਲਾਗਤ ਨਾਲ ਮੁੰਕਮਲ ਕਰ ਲਿਆ ਜਾਵੇਗਾ ਤੇ ਇਸ ਦੇ ਪਹਿਲੇ ਪੜਾਅ 7 ਕਰੋੜ ਦੀ ਲਾਗਤ ਨਾਲ ਕੰਪਲੀਟ ਕੀਤਾ ਜਾਵੇਗਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਪ੍ਰੋ. ਬਡੂੰਗਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਬਨਾਉਣ ਤੇ ਫਤਿਹ ਦਿਵਸ ਨੂੰ ਮਨਾਉਣਾ ਸ਼ਲਾਘਾ ਕਾਰਜ਼ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਵਲੋਂ ਹਰ ਸਾਲ ਸਰਹਿੰਦ ਫਤਿਹ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੇਟੇ ਅਜੈ ਸਿੰਘ ਦੀ ਯਾਦ ਵਿਚ ਗੁਰਦਾਸ ਨੰਗਲ ਦੀ ਯਾਦ ਵਿਚ ਪੋਲੀਟੈਕਨਿਕ ਕਾਲਜ ਸ਼ੁਰੂ ਕੀਤਾ ਗਿਆ ਹੈ। ਇਸ ਢਾਡੀ ਤੇ ਕੀਰਤਨ ਦਰਬਾਰਾ ਵਿਚ ਪੰਥ ਦੇ ਮਹਾਨ ਢਾਡੀ ਤਰਲੋਚਨ ਸਿੰਘ ਭੁੱਮਦੀ, ਗੁਰਬਖ਼ਸ ਸਿੰਘ ਅਲਬੇਲਾ, ਗਿਆਨੀ ਜਸਪਾਲ ਸਿੰਘ ਤਾਨ, ਬੀਬੀ ਰਾਜਵੰਤ ਕੌਰ ਆਦਿ ਢਾਡੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਹਲਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਤਰਲੋਚਨ ਸਿੰਘ ਧਾਂਦਲੀ, ਨਗਰ ਕੋਸਲ ਖੰਨਾ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸੁਰਿੰਦਰ ਕੋਰ, ਮਨਪ੍ਰੀਤ ਸਿੰਘ ਐੱਕਸੀਅਨ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਮੈਨੇਜ਼ਰ ਸ. ਅਮਰਜੀਤ ਸਿੰਘ, ਐਡੀ. ਮੈਨੇਜ਼ਰ ਸ. ਕਰਮ ਸਿੰਘ, ਮੀਤ ਮੈਨੇਜ਼ਰ ਸ. ਨੱਥਾ ਸਿੰਘ, ਬਲਵਿੰਦਰ ਸਿੰਘ ਭਮਾਰਸੀ ਅਕਾਂਉਂਟੈਂਟ, ਮੇਜਰ ਸਿੰਘ ਸਟੋਰ ਕੀਪਰ, ਯੂਥ ਆਗੂ ਰਵਨੀਤ ਸਿੰਘ ਸਰਹਿੰਦੀ, ਕਰਨੈਲ ਸਿੰਘ ਮਾਧੋਪੁਰ, ਅਜੀਤ ਸਿੰਘ ਬਲਾੜਾ ਆਦਿ ਵੀ ਹਾਜਰ ਸਨ।