ਅਮਰੀਕੀ ਸਾਂਸਦ ਜੌਹਨ ਕੇਰੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧ ਸੰਕਟ ਦੇ ਦੌਰ ਚੋਂ ਗੁਜ਼ਰ ਰਹੇ ਹਨ। ਇਸਦਾ ਕਾਰਨ ਉਨ੍ਹਾਂ ਨੇ ਅਮਰੀਕਾ ਵਲੋਂ ਪਾਕਿਸਤਾਨ ਵਿਚ ਜਾਕੇ ਓਸਾਮਾ ਬਿਨ ਲਾਦੇਨ ‘ਤੇ ਕੀਤੀ ਗਈ ਕਾਰਵਾਈ ਦਸਿਆ।
ਜੌਹਨ ਕੈਰੀ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚ ਅਮਰੀਕਾ ਪਾਕਿ ਸਬੰਧਾਂ ਨੂੰ ਅੰਦਰੂਨੀ ਪੱਧਰ ‘ਤੇ ਨਵੇਂ ਸਿਰਿਉਂ ਪਰਖਣ ਲਈ ਸਿਆਸੀ ਦਬਾਅ ਵਧਦਾ ਜਾ ਰਿਹਾ ਹੈ। ਜੌਹਨ ਕੈਰੀ ਪਾਕਿਸਤਾਨ ਦੇ ਦੌਰੇ ‘ਤੇ ਹਨ ਅਤੇ ਇਸਤੋਂ ਪਹਿਲਾਂ ਉਹ ਅਫ਼ਗਾਨਿਸਤਾਨ ਵਿਚ ਸਨ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਉਨ੍ਹਾਂ ਨੇ ਕਿਹਾ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਰਿਸ਼ਤਿਆਂ ਵਿਚ ਖਟਾਸ ਆਈ ਹੈ। ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਦਾ ਦੌਰਾਨ ਕਰਨ ਵਾਲੇ ਪਹਿਲੇ ਉਚ ਅਹੁਦੇਦਾਰ ਹਨ।
ਪਾਕਿਸਤਾਨ ਵਲੋਂ ਸੱਦੇ ਗਏ ਸਾਂਝੇ ਸੰਸਦ ਦੇ ਸ਼ੈਸਨ ਦੌਰਾਨ ਅਮਰੀਕਾ ਦੀ ਕਾਰਵਾਈ ਦੀ ਜਾਂਚ ਲਈ ਇਕ ਸੁਤੰਤਰ ਕਮੇਟੀ ਬਣਾਏ ਜਾਣ ‘ਤੇ ਸਹਿਮਤੀ ਪ੍ਰਗਟ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜਵਾਬੀ ਹਮਲੇ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਵਿਚ ਹਮਲਿਆਂ ਦੇ ਟਿਕਾਣਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਅਮਰੀਕੀ ਕਾਰਵਾਈ ‘ਤੇ ਇਤਰਾਜ਼ ਪ੍ਰਗਟਾਇਆ ਹੈ। ਨਾਲ ਹੀ ਘਰੇਲੂ ਅਤੇ ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਭੂਮਿਕਾ ‘ਤੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਕੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।