ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾਕੇ ਅਜ਼ਲਾਨ ਸ਼ਾਹ ਹਾਕੀ ਚੈਂਪੀਅਨਸਿਪ ਜਿੱਤ ਲਈ ਹੈ। ਆਸਟ੍ਰੇਲੀਆਈ ਟੀਮ ਵਲੋਂ ਜੇਤੂ ਗੋਲ ਓਵਰ ਟਾਈਮ ਦੌਰਾਨ ਕੀਤਾ ਗਿਆ। ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 4-2 ਗੋਲਾਂ ਨਾਲ ਹਰਾਕੇ ਤੀਜਾ ਸਥਾਨ ਹਾਸਲ ਕੀਤਾ। ਦੱਖਣ ਕੋਰੀਆ ਨੇ ਭਾਰਤ ਨੂੰ 2-1 ਇਕ ਗੋਲਾਂ ਨਾਲ ਹਰਾਕੇ ਪੰਜਵਾਂ ਸਥਾਨ ਹਾਸਲ ਕੀਤਾ।
ਆਸਟ੍ਰੇਲੀਆ ਅਤੇ ਪਾਕਿਸਤਾਨ ਖੇਡੇ ਗਏ ਫਾਈਨਲ ਮੈਚ ਵਿਚ 11ਵੇਂ ਮਿੰਟ ਦੌਰਾਨ ਕ੍ਰਿਸਟੋਫ਼ਰ ਸਿਰੇਲੋ ਨੇ ਗੋਲ ਕੀਤਾ। ਪਰੰਤੂ 31ਵੇਂ ਮਿੰਟ ਵਿਚ ਪਾਕਿਸਤਾਨੀ ਟੀਮ ਦੇ ਸੋਹੇਲ ਅੱਬਾਸ ਨੇ ਗੋਲ ਕਰਕੇ ਟੀਮ ਨੂੰ 1-1 ਦੀ ਬਰਾਬਰੀ ਦੇ ਲਿਆ ਖੜਾ ਕੀਤਾ। ਹਾਫ਼ ਟਾਈਮ ਤੋਂ ਬਾਅਦ 44ਵੇਂ ਮਿੰਟ ਵਿਚ ਗਲੇਨ ਟਰਨਰ ਨੇ ਗੋਲ ਕਰਕੇ ਸਕੋਰ ਕਰਕੇ ਟੀਮ ਨੂੰ 2-1 ਨਾਲ ਅੱਗੇ ਲਿਆ ਖੜਾ ਕੀਤਾ। ਇਸਤੋਂ ਬਾਅਦ ਪਾਕਿਸਤਾਨੀ ਟੀਮ ਦੇ ਰੇਹਾਨ ਬੱਟ ਨੇ 61ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਨਿਰਧਾਰਿਤ ਸਮੇਂ ਦੌਰਾਨ ਦੋਵੇਂ ਟੀਮਾਂ 2-2 ਦੇ ਸਕੋਰ ‘ਤੇ ਸਨ। ਓਵਰ ਟਾਈਮ ਦੌਰਾਨ ਆਸਟ੍ਰੇਲੀਆਈ ਟੀਮ ਦੇ ਸਿਰੇਲੋ ਨੇ 81ਵੇਂ ਮਿੰਟ ਦੌਰਾਨ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਜੇਤੂ ਬਣਾ ਦਿੱਤਾ।