ਫਤਿਹਗੜ੍ਹ ਸਾਹਿਬ – ਕਨੈਡਾ ਵਿੱਚ ਹੁਣੇ ਹੋਈਆ ਚੋਣਾ ‘ਚ ਸਿੱਖ ਨਸਲਕੁਸ਼ੀ ਅਤੇ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਮੁੱਦੇ ਤੇ ਹਾਅ ਪੱਖੀ ਸੋਚ ਰੱਖਣ ਵਾਲੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਹਨ ਅਤੇ ਹਿੰਦ ਹਕੂਮਤ ਤੇ ਬਾਦਲ ਦਲ ਦੇ ਚਾਪਲੂਸ ਉਮੀਦਵਾਰ ਜਿਨ੍ਹਾਂ ਵਿੱਚ ਕਈ ਲੰਮੇ ਸਮੇਂ ਤੋਂ ਕਨੈਡਾ ਦੀ ਸਿਆਸਤ ਤੇ ਕਾਬਜ ਸਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਕਨੈਡਾ ਵਿੱਚ ਵਸਦੇ ਸਿੱਖਾਂ ਨੇ ਹਿਦੋਸ਼ਤਾਨ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਵਿਰੁੱਧ ਵਿਚ ਵੋਟਾਂ ਪਾ ਕੇ ਆਪਣਾ ਰੋਸ ਦੁਨੀਆ ਅੱਗੇ ਰੱਖ ਦਿੱਤਾ ਹੈ । ਇਹਨਾਂ ਸਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇੱਕ ਪ੍ਰੈਸ ਬਿਆਨ ਰਾਹੀ ਕੀਤਾ। ਸ: ਮਾਨ ਨੇ ਅੱਗੇ ਕਿਹਾ ਕਿ ਜੋ 1992 ਤੋਂ ਬਾਅਦ ਖ਼ਾਲਿਸਤਾਨ ਪੱਖੀ ਸੋਚ ਰੱਖਣ ਵਾਲੇ ਸਿੱਖ ਕਨੈਡਾ ਦੇ ਗੁਰਦੁਆਰਿਆ ਵਿੱਚ ਹੁੰਦੀਆ ਚੋਣਾ ਵਿੱਚ ਵੀ ਕੋਈ ਬਹੁਤੀ ਸਫਲਤਾ ਨਹੀ ਸੀ ਪਾ ਸਕੇ, ਪਰ ਹੁਣ ਸਿੱਖਾਂ ਵਿੱਚ ਕੌਮ ਪ੍ਰਤੀ ਆਈ ਚੇਤਨਤਾ ਦੀ ਬਦੌਲਤ ਇਹ ਬਦਲਾਅ ਵੇਖਣ ਨੂੰ ਮਿਲਿਆ ਹੈ ।
ਸ: ਮਾਨ ਨੇ ਕਿਹਾ ਕਿ ਹਿੰਦੋਸ਼ਤਾਨ ਵਿੱਚ ਵੀ ਸਿੱਖਾਂ ਦੀ ਗਿਣਤੀ 2 ਪ੍ਰਤੀਸਤ ਹੈ, ਉਸੇ ਤਰ੍ਹਾਂ ਕਨੈਡਾ ਵਿੱਚ ਵੀ 2 ਪ੍ਰਤੀਸਤ ਹਨ ਪਰ ਕਨੈਡਾ ਦੇ ਸਿੱਖਾਂ ਦੀ ਸੋਚ ਵਿੱਚ ਆਈ ਤਬਦੀਲੀ ਪੰਜਾਬ ਦੀ ਸਿੱਖ ਸਿਆਸਤ ਅਤੇ ਧਾਰਮਿਕ ਭਾਵਨਾ ਨੂੰ ਵੀ ਪ੍ਰਭਾਵਿਤ ਕਰੇਗੀ । ਇਨ੍ਹਾਂ ਬਦਲਦੀਆ ਪ੍ਰਸਥਿੱਤੀਆ ਕਾਰਨ ਸਿੱਖਾ ਦੀ ਬਣਾਈ ਕਾਲੀ ਸੂਚੀ ਵਿਚੋ 142 ਸਿੱਖਾਂ ਦੇ ਨਾਵਾਂ ਨੂੰ ਕੱਢਣਾ ਇਸੇ ਗੱਲ ਦਾ ਹੀ ਸਿੱਟਾਂ ਹੈ। ਕਾਲੀ ਸੂਚੀ ਵਿਚ ਬਾਕੀ ਰਹਿੰਦੇ 27 ਸਿੱਖਾਂ ਦੇ ਨਾਵਾਂ ਨੂੰ ਕੱਢ ਕੇ ਸਿੱਖ ਕੋਮ ਵਿਰੋਧੀ ਕਾਲੀ ਸੂਚੀ ਨੂੰ ਖ਼ਤਮ ਕਰਨਾ ਚਾਹੀਦਾ ਹੈ। ਸ: ਮਾਨ ਨੇ ਕਿਹਾ ਕਿ ਪੰਜਾਬ ਅੰਦਰ ਵੀ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲੀ ਲਹਿਰ ਦੀ ਬਦੋਲਤ ਸੈਟਰ ਹਕੂਮਤ, ਬਾਦਲ ਦਲ ਦੇ ਕਹਿਣ ਤੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਸਿੱਖ ਪਾਰਲੀਮੈਟ) ਦੀਆ ਚੋਣਾ ਨਹੀ ਕਰਵਾ ਰਹੀ ਕਿਉਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਸੈਟਰ ਦਾ ਹੱਥ ਠੋਕਾਂ ਬਾਦਲ ਦਲ ਇਨ੍ਹਾਂ ਚੋਣਾ ਵਿਚ ਜਿੱਤ ਪ੍ਰਾਪਤ ਨਹੀ ਕਰ ਸਕੇਗਾ। 30 ਅਗਸਤ 2009 ਨੂੰ ਐਸ.ਜੀ.ਪੀ.ਸੀ. ਦੀ ਮਿਆਦ ਖਤਮ ਹੋ ਚੁਕੀ ਹੈ ਫਿਰ ਇਹ ਚੋਣਾਂ ਸਮੇ ਸਿਰ ਨਾਂ ਕਰਵਾਉਣਾ ਸੈਟਰ ਵਲੋ ਕੀਤੀ ਜਾ ਰਹੀ ਸਿੱਖ ਕੋਮ ਨਾਲ ਬੇ-ਇਨਸਾਫੀ ਹੈ। ਸ: ਮਾਨ ਅੱਗੇ ਕਿਹਾ ਕਿ ਸਿੱਖ ਕੋਮ ਉਤੇ ਹਿੰਦੂਤਵ ਦਾ ਪ੍ਰਭਾਵ ਇਸ ਕਦਰ ਵਧ ਗਿਆ ਕਿ ਐਸ.ਜੀ.ਪੀ.ਸੀ. ਵੱਲੋ ਮਿਨਾਰ-ਏ-ਖਾਲਸਾਂ ਬਣਾਉਣ ਦੇ ਐਲਾਨ ਹੋਣ ਤੋ ਬਾਅਦ ਵੀ ਅੱਜ ਤੱਕ ਕੋਈ ਅਮਲ ਨਹੀ ਹੋਇਆ ਅਤੇ ਨਾਂ 20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਸ਼ਹੀਦੀ ਸਥਾਨ ਦੀ ਨਿਸ਼ਾਨ-ਦੇਹੀ ਕਰ ਕੇ ਕੋਈ ਢੁਕਵੀ ਯਾਦਗਾਰ ਨਹੀ ਬਣਾਈ ਗਈ ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੋਢੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਬਣਿਆ ਹੋਈਆ ਹੈ।