ਇਸਲਾਮਾਬਾਦ- ਪਾਕਿਸਤਾਨੀ ਸੈਨਾ ਵਲੋਂ ਜਾਰੀ ਇੱਕ ਪਰੈਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਕਾਰਵਾਈ ਦੌਰਾਨ ਅਬੂ ਸੁਹੈਬ ਅਲ ਮੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬੂ ਯਮਨ ਦਾ ਨਾਗਰਿਕ ਹੈ ਅਤੇ ਅਲਕਾਇਦਾ ਦੇ ਉਚਕੋਟੀ ਦੇ ਨੇਤਾਵਾਂ ਨਾਲ ਕੰਮ ਕਰਦਾ ਸੀ।
ਪਾਕਿਸਤਾਨੀ ਸੈਨਾ ਨੇ ਅਬੂ ਸੁਹੈਬ ਅਲ ਮੱਕੀ ਦੀ ਗ੍ਰਿਫ਼ਤਾਰੀ ਨੂੰ ਇੱਕ ਵੱਡੀ ਪ੍ਰਾਪਤੀ ਦਸਿਆ ਹੈ। ਇਸ ਨਾਲ ਪਾਕਿਸਤਾਨ ਵਿੱਚ ਅਲਕਾਇਦਾ ਦੇ ਨੈਟਵਰਕ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ। ਖੁਫ਼ੀਆ ਏਜੰਸੀਆਂ ਨੇ ਓਸਾਮਾ ਬਿਨ ਲਾਦਿਨ ਦੀ ਮੌਤ ਤੋਂ ਬਾਅਦ ਅਲਕਾਇਦਾ ਨਾਲ ਜੁੜੇ ਲੋਕਾਂ ਦੀ ਭਾਲ ਲਈ ਮੁਹਿੰਮ ਵਿੱਡੀ ਹੋਈ ਸੀ। ਅਮਰੀਕਾ ਵਲੋਂ ਵੀ ਪਾਕਿਸਤਾਨ ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਅਲਕਾਇਦਾ ਨੂੰ ਖਤਮ ਕਰਨ ਲਈ ਯੋਗ ਤੇ ਸਖਤ ਕਦਮ ਚੁੱਕੇ ਜਾਣ।