ਚੰਡੀਗੜ੍ਹ- ਪੰਜਾਬ ਹਾਈਕੋਰਟ ਨੇ ਉਦਯੋਗਾਂ ਨੂੰ ਸਬਸਿਡੀ ਨਾਂ ਦੇਣ ਕਰਕੇ ਪੰਜਾਬ ਸਰਕਾਰ ਦੀ ਖੂਬ਼ ਝਾੜਝੰਬ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ। ਸਰਕਾਰ ਦੀ ਇਸ ਨੀਤੀ ਕਰਕੇ ਉਦਯੋਗ ਗਵਾਂਢੀ ਰਾਜਾਂ ਵੱਲ ਪਲਾਇਨ ਕਰ ਰਹੇ ਹਨ। ਉਦਯੋਗਾਂ ਨੂੰ ਸਬਸਿਡੀ ਅਤੇ ਹੋਰ ਲਾਭ ਨਾਂ ਦੇਣ ਸਬੰਧੀ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ ਵੱਖ-ਵੱਖ ਪਟੀਸ਼ਨਾਂ ਤੇ ਆਪਣਾ ਫੈਸਲਾ ਦਿੰਦੇ ਹੋਏ ਕੋਰਟ ਨੇ ਇਹ ਸ਼ਬਦ ਕਹੇ। ਆਪਣੇ ਫੈਸਲੇ ਵਿੱਚ ਹਾਈਕੋਰਟ ਨੇ ਕਿਹਾ ਕਿ ਦੂਸਰੇ ਰਾਜਾਂ ਵਿੱਚ ਉਦਯੋਗਾਂ ਦਾ ਪਲਾਇਨ ਕਰਨਾ ਚਿੰਤਾ ਦਾ ਵਿਸ਼ਾ ਹੈ। ਹਾਈਕੋਰਟ ਨੇ ਫੈਸਲਾ ਸੁਣਾੳਂੁਦੇ ਹੋਏ ਕਿਹਾ ਕਿ ਛੇ ਮਹੀਨੇ ਦੇ ਅੰਦਰ ਸਰਕਾਰ ਸਬਸਿਡੀ ਅਤੇ ਦੂਸਰੇ ਲਾਭ ਜਾਰੀ ਕਰੇ। ਪਟੀਸ਼ਨਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੇ 20 ਮਾਰਚ 1996 ਅਤੇ 26 ਮਾਰਚ 2003 ਨੂੰ ਇੰਡੀਸਟਰੀਅਲ ਪਾਲਸੀ ਸਬੰਧੀ ਸਹੂਲਤਾਂ ਬਾਰੇ ਐਲਾਨ ਤਾਂ ਕੀਤੇ ਪਰ ਲਾਭ ਜਾਰੀ ਨਹੀਂ ਕੀਤੇ। ਇਸ ਕਰਕੇ ਉਦਯੋਗ ਆਰਥਿਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਲਈ ਸਰਕਾਰ ਨੂੰ ਲਾਭ ਜਾਰੀ ਕਰਨ ਸਬੰਧੀ ਨਿਰਦੇਸ਼ ਦਿੱਤੇ ਜਾਣ।