ਹਮਬਰਗ,(ਅਮਰਜੀਤ ਸਿੰਘ ਸਿੱਧੂ):-ਜਰਮਨ ਦੇ ਸਹਿਰ ਹਮਬਰਗ ਵਿਖੇ ਅਦਾਲਤ ਵਿੱਚ 2003 ਤੋਂ ਆਪਣੇ ਨਾਮ ਨਾਲ ਸਿੰਘ ਅਤੇ ਫੈਮਲੀ ਨਾਂ ਲਖਾਉਣ ਵਾਲੇ ਸਤਨਾਮ ਸਿੰਘ ਰਾਏ ਨੇ ਸਫਲਤਾ ਹਾਸਲ ਕੀਤੀ। ਸਤਨਾਮ ਸਿੰਘ ਨੇ 2003 ਵਿੱਚ ਸਬੰਧਤ ਦਫਤਰ ਅੱਗੇ ਦਰਖਾਸਤ ਕੀਤੀ ਕਿ ਉਸ ਦੇ ਨਾਂ ਸਤਨਾਮ ਸਿੰਘ ਦੇ ਨਾਲ ਆਪਣਾ ਫੈਮਲੀ ਨਾਮ ਲਖਵਾਉਣਾ ਚਾਹੁੰਦਾ ਹੈ ਤੇ ਅਧਿਕਾਰੀਆਂ ਨੇ ਉਸ ਨੂੰ ਆਖਿਆ ਕਿ ਤੂੰ ਆਪਣੇ ਨਾਂਮ ਨਾਲ ਜੇ ਫੈਮਲੀ ਨਾਮ ਲਖਾਉਣਾ ਹੈ ਤਾਂ ਤੈਨੂੰ ਸਿੰਘ ਨਾਂਮ ਕਟਵਾਉਣਾ ਪਵੇਗਾ ਜੇ ਤੂੰ ਸਿੰਘ ਨਾਂਮ ਰੱਖਣਾ ਹੈ ਤਾਂ ਤੂੰ ਇੱਥੋਂ ਦਾ ਕੋਈ ਫੈਮਲੀ ਨਾਮ ਰੱਖ ਸਕਦਾ ਏਂ। ਦਫਤਰ ਵੱਲੋਂ ਮੈਨੂੰ ਜਵਾਬ ਮਿਲਣ ਤੇ ਮੈ ਆਪਣੇ ਦੋਸਤ ਚਰਨਜੀਤ ਸਿੰਘ ਮਿਆਲ ਦੀ ਸਲਾਹ ਨਾਲ ਅਦਾਲਤ ਵਿੱਚ ਕੇਸ ਕਰ ਦਿੱਤਾ। ਅੱਠ ਸਾਲ ਦਾ ਲੰਮਾਂ ਸਮਾਂ ਅਦਾਲਤ ਵਿੱਚ ਤਰੀਕਾਂ ਭੁਗਤਣ ਤੇ ਵਕੀਲਾਂ ਦੀਆਂ ਫੀਸਾਂ ਦੇਣ ਤੋਂ ਬਾਅਦ ਮੈ 2011 ਵਿੱਚ ਇਹ ਕੇਸ ਜਿੱਤ ਲਿਆ ਹੈ। ਮੇਰੀ ਫੈਮਲੀ ਨਾਮ ਦੇ ਨਾਲ ਸਾਡੇ ਪਾਸਪੋਰਟਾਂ ਤੇ ਸਿੰਘ, ਕੌਰ ਦੇ ਨਾਲਸਾਡਾ ਫੈਮਲੀ ਨਾਂਮ ਰਾਏ ਲਿੱਖਿਆ ਗਿਆ ਹੈ। ਪ੍ਰੈਸ ਨੂੰ ਦੱਸਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਮੇਰਾ ਇਥੇ ਦੱਸਣ ਦਾ ਕਾਰਨ ਇਹ ਹੈ ਕਿ ਮੇਰੇ ਵਾਗੂੰ ਹੋਰ ਵੀ ਬਹੁਤ ਵੀਰਾਂ ਭੈਣਾ ਨੂੰ ਇਸ ਤਰਾਂ ਦੀ ਪ੍ਰੌਬਲਮ ਆ ਰਹੀ ਹੋਵੇਗੀ। ਮੇਰੇ ਪਾਸ ਅਦਾਲਤ ਵਿੱਚੋਂ ਜਿੱਤੇ ਕੇਸ ਦੀ ਸਾਰੀ ਫਾਇਲ ਹੈ ਜੇ ਕਿਸੇ ਨੂੰ ਉਸ ਦੀ ਨਕਲ ਦੀ ਲੋੜ ਹੋਵੇ ਉਹ ਮੇਰੇ ਨਾਲ ਫੋਨ ਨੰਬਰ 017610329603 ਤੇ ਸੰਪਰਕ ਕਰ ਸਕਦਾ ਹੈ।
ਅਦਾਲਤੀ ਲੰਮੀ ਲੜਾਈ ਲੜਨ ਪਿੱਛੋਂ ਪਾਸਪੋਰਟ ਤੇ ਨਾਂ ਦੇ ਨਾਲ ਸਿੰਘ ਤੇ ਫੈਮਲੀ ਨਾਂਮ ਲਿਖਣ ਦਾ ਕੇਸ ਜਿੱਤਿਆ-ਰਾਏ
This entry was posted in ਸਰਗਰਮੀਆਂ.