ਜਲੰਧਰ- ਸਥਾਨਕ ਟਰੈਫਿਕ ਪੁਲਿਸ ਨੇ ਰੈਡਲਾਈਟ ਤੇ ਨਾਂ ਰੁਕਣ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ।ਪੁਲਿਸ ਨੇ ਚੁਰਸਤਿਆਂ ਤੇ ਲੁਕ ਕੇ ਅਜਿਹੇ ਲੋਕਾਂ ਤੇ ਨਜ਼ਰ ਰੱਖੀ, ਜੋ ਸਿਗਨਲ ਤੋੜ ਰਹੇ ਸਨ। ਅਜਿਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਣ ਕੱਟੇ ਗਏ।
ਟਰੈਫਿਕ ਪੁਲਿਸ ਨੇ 12 ਥਾਂਵਾਂ ਤੇ ਸਵੇਰੇ ਅੱਠ ਵਜੇ ਤੋਂ ਲੈ ਕੇ 11 ਵਜੇ ਤੱਕ ਸਪੈਸ਼ਲ ਨਾਕੇ ਲਗਾਏ ਸਨ। ਪੁਲਿਸ ਮੁਲਾਜਮ ਵਾਇਰਲੈਸ ਸੈਟ ਰਾਹੀ ਸਿਗਨਲ ਤੋੜਨ ਵਾਲਿਆਂ ਬਾਰੇ ਸੂਚਨਾ ਅਗਲੇ ਨਾਕਿਆਂ ਤੇ ਦੇ ਰਹੇ ਸਨ ਅਤੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕਟੇ ਗਏ। 84 ਪੁਲਿਸ ਮੁਲਾਜ਼ਮ ਇਸ ਮੁਹਿੰਮ ਵਿੱਚ ਸ਼ਾਮਿਲ ਸਨ। ਤਿੰਨ ਘੰਟਿਆਂ ਵਿੱਚ 298 ਲੋਕਾਂ ਨੂੰ ਚਲਾਣ ਦੀਆਂ ਪਰਚੀਆਂ ਮਿਲੀਆਂ।