ਹਮਬਰਗ(ਅਮਰਜੀਤ ਸਿੰਘ ਸਿੱਧੂ):-ਜਰਮਨ ਸਟੋਕਾਨ ਕਰਾਏ ਦਾ ਖਿਡਾਰੀ ਅਮ੍ਰਿਤ ਸਿੰਘ ਕਾਹਲੋਂ ਨੇ 21-5-11 ਨੂੰ ਐਰਫੋਰਟ ਵਿਖੇ ਖੁਲੇ ਭਾਰ ਵਿੱਚ ਜਰਮਨ ਚੈਪੀਅਨ ਸਿਪ ਵਿੱਚ ਸਿਲਵਰ ਮੈਡਲ ਦੂਸਰੀ ਵਾਰ ਜਿੱਤ ਲਿਆ ਹੈ। ਅੰਮ੍ਰਿਤ ਕਾਹਲੋਂ 5 ਫਾਈਟਾਂ ਜਿੱਤ ਕੇ ਫਾਈਨਲ ਵਿੱਚ ਜਰਮਨੀ ਨੈਸਨਲ ਟੀਮ ਦੇ ਅੰਤਰ ਰਾਸਟਰੀ ਖਿਡਾਰੀ ਪੈਟਰਿਕ ਨਿਕੋਲਾਅ ਯੌਰਪੀਅਨ ਚੈਪੀਅਨ ਨਾਲ 5-4 ਦੇ ਮੁਕਾਬਲੇ ਸਿਲਵਰ ਮੈਡਲ ਜਿੱਤਿਆ।
ਅੰਮ੍ਰਿਤ ਕਾਹਲੋਂ ਦੀ ਵੱਡੀ ਭੈਣ ਅਨੀਤਾ ਕਾਹਲੋਂ ਜੋ ਜਰਮਨ ਨੈਸਨਲ ਟੀਮ ਦੀ ਕਰਾਟੇ ਖਿਡਾਰਨ ਨੇ 21-5-11 ਨੂੰ ਖੁਲ੍ਹੇ ਭਾਰ ਵਰਗ ਵਿੱਚ 7 ਫਾਈਟਾਂ ਲੜਕੇ ਚੌਥੀ ਵਾਰ ਜਰਮਨ ਚੈਪੀਅਨ ਸਿੱਪ ਦੇ ਫਾਈਨਲ ਵਿੱਚ ਪਹੁੰਚੀ। ਫਾਈਨਲ ਵਿੱਚ ਜਰਮਨੀ ਨੈਸਨਲ ਟੀਮ ਦੀ ਖਿਡਾਰਨ ਬਾਇਰਨ ਤੋਂ ਲੀਜਾ ਸਮਿੱਥ ਵਰਡ ਚੈਪੀਅਨ ਨਾਲ ਬਹੁਤ ਡੱਟਕੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਦੋਹਾਂ ਨੂੰ 4-4 ਅੰਕ ਮਿਲੇ ਪਰ ਰੈਫਰੀ ਨੇ ਫੈਸਲਾ ਲੀਜਾ ਦੇ ਹੱਕ ਵਿੱਚ ਦੇ ਦਿੱਤਾ। ਕਰਾਟੇ ਦੇ ਐਕਸਪਰਟਾਂ ਵੱਲੋਂ ਅਨੀਤਾ ਨੂੰ ਸੁਪਰ ਸਟਾਰ ਦੇ ਖਿਤਾਬ ਨਾਲ ਸਨਮਾਨਿਆ। ਅਨੀਤਾ ਦੀਆਂ ਸਾਰੀਆਂ ਫਾਈਟਾ ਆਰ ਟੀ ਐਲ ਟੀ ਵੀ ਚੈਨਲ ਨੇ ਰੀਕਾਰਡ ਕੀਤੀਆਂ ਹਨ। ਆਰ ਟੀ ਐਲ ਵਾਲੇ ਅਨੀਤਾ ਦੀਆਂ ਫਾਈਟਾਂ ਦੀ ਫਿਲਮ ਬਣਾ ਹਰੇ ਹਨ ਜੋ ਜਲਦੀ ਹੀ ਟੀ ਵੀ ਤੇ ਵਿਖਾਈ ਜਾਵੇਗੀ। ਹੁਣ ਅਗਲੇ ਹਫਤੇ uzi Euro jungsen cup ਚੁਪ ਲੜਨ ਜਾ ਰਹੀ ਹੈ।