ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਪਣੇ ਕਬੀਲੇ ਦੇ ਮੁੱਖੀ ਦੀ ਪਦਵੀ ਨੂੰ ਤਿਆਗਣ ਦਾ ਫੈਸਲਾ ਕੀਤਾ ਹੈ ਅਤੇ ਆਪਣੇ ਪੁੱਤਰ ਬਿਲਾਵਲ ਭੁਟੋ ਨੂੰ ਆਪਣੀ ਥਾਂ ਤੇ ਕਬੀਲੇ ਦਾ ਮੁੱਖੀ ਬਣਾਉਣਾ ਚਾਹੁੰਦੇ ਹਨ।
ਕਬਾਇਲੀ ਪਰੰਪਰਾ ਅਨੁਸਾਰ ਕਬੀਲੇ ਦੇ ਸਰਦਾਰ ਦੀ ਮੌਤ ਤੋਂ ਬਾਅਦ ਉਸ ਦਾ ਸੱਭ ਤੋਂ ਵੱਡਾ ਪੁੱਤਰ ਕਬੀਲੇ ਦਾ ਸਰਦਾਰ ਬਣਦਾ ਹੈ। ਕਬੀਲੇ ਦੇ ਮੁੱਖੀ ਹਕੀਮ ਅਲੀ ਜਰਦਾਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਨੇ ਹੀ ਕਬੀਲੇ ਦਾ ਸਰਦਾਰ ਬਣਨਾ ਹੁੰਦਾ ਹੈ। ਕਬੀਲੇ ਦਾ ਨਵਾਂ ਮੁੱਖੀ ਬਣਾਉਣ ਦੀ ਰਸਮ ਸੋਇਮ ਦੇ ਤੁਰੰਤ ਬਾਅਦ ਪਗੜੀ ਦੀ ਰਸਮ ਦੌਰਾਨ ਹੋਈ। ਸੋਇਮ ਮੌਤ ਦੇ ਤੀਸਰੇ ਦਿਨ ਬਾਅਦ ਹੁੰਦਾ ਹੈ।
ਕਬੀਲੇ ਦੀ ਰਵਾਇਤ ਅਨੁਸਾਰ ਹਕੀਮ ਅਲੀ ਜਰਦਾਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਕਬੀਲੇ ਦੇ ਮੁੱਖੀ ਬਣ ਗਏ, ਪਰ ਉਨ੍ਹਾਂ ਨੇ ਇਹ ਪਦਵੀ ਆਪਣੇ ਬੇਟੇ ਅਤੇ ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁਟੋ ਜਰਦਾਰੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਬਿਲਾਵਲ ਭੁਟੋ ਦੀ ਪਗੜੀ ਦੀ ਰਸਮ ਅਜੇ ਟਾਲ ਦਿੱਤੀ ਗਈ ਹੈ।