ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਕਿਸਮਾਂ ਦੇ ਦੋਗਲੇ ਬੀਜ ਤਿਆਰ ਕੀਤੇ ਜਾਂਦੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪਿਛਲੇ ਕ੍ਹੁਝ ਸਮਿਆਂ ਦੌਰਾਨ ਰਾਸ਼ਟਰੀ ਪੱਧਰ ਤੇ ਮੱਕੀ ਦੀਆਂ ਦੋਗਲੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਕਿਸਾਨਾ ਤੱਕ ਵੱਖ-ਵੱਖ ਸਿਖਲਾਈ ਕੋਰਸਾਂ ਰਾਂਹੀ ਪਹੁਚਾਈ ਜਾਂਦੀ ਹੈ। ਇਸ ਸੰਬੰਧ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਵਲੋੰ ਇਕ ਪ੍ਰਦਰਸ਼ਨੀ ਪਲਾਟ ਵਿਚ ਇਹਨਾਂ ਕਿਸਮਾ ਦੀ ਕਾਰਗੁਜਾਰੀ ਕਿਸਾਨਾਂ, ਨਿੱਜੀ ਅਦਾਰਿਆਂ ਅਤੇ ਸੰਬੰਧਤ ਸਰਕਾਰੀ ਅਦਾਰਿਆਂ ਦੇ ਨੁਮਾਇਦਿਆਂ ਨਾਲ ਸਾਂਝੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਗਿਲ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਪਲਾਟ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਪਨਸੀਡ, ਰਾਸ਼ਟਰੀ ਪੱਧਰ ਦੇ ਮੱਕੀ ਖੋਜ ਕੇਂਦਰ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ। ਇਸ ਸਮੇਂ ਮੱਕੀ ਸੈਕਸ਼ਨ ਦੇ ਇੰਚਾਰਜ ਡਾ. ਐਸ.ਪੀ.ਐਸ. ਬਰਾੜ ਨੇ ਦੱਸਿਆ ਕਿ ਵਪਾਰਕ ਪੱਧਰ ਤੇ ਪੀ.ਏ.ਯੂ. ਵਲੋਂ ਵਿਕਸਤ ਕੀਤੀਆਂ ਮੱਕੀ ਦੀਆਂ ਦੋਗਲੀਆਂ ਕਿਸਮਾਂ ਦਾ ਬੀਜ ਤਿਆਰ ਕਰਨ ਦੀ ਦਿਲਚਸਪੀ ਦਿਖਾਈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਵਿਕਸਤ ਕੀਤੀ ਪੀ.ਐਮ.ਐਚ-1 ਦੋਗਲੀ ਕਿਸਮ ਦੇ ਝਾੜ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਟਾਕਰੇ ਅਤੇ ਹੋਰ ਗੁਣਾ ਬਾਰੇ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਗਈ। ਇਸਤੋਂ ਇਲਾਵਾ ਮੱਕੀ ਦੀ ਫਸਲ ਸੰਬੰਧੀ ਤਕਨੀਕੀ ਜਾਣਕਾਰੀ ਪ੍ਰਦਾਨ ਕਰਨ ਲਈ ਸਾਹਿਤ ਦੀ ਪ੍ਰਦਰਸ਼ਨੀ ਵੀ ਪਲਾਟ ਦੇ ਨਾਲ ਲਗਾਈ ਗਈ।
ਪੀ.ਏ.ਯੂ.ਦੀਆਂ ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਰਗੁਜਾਰੀ ਨਿਜੀ ਅਦਾਰਿਆਂ ਨਾਲ ਸਾਂਝੀ ਕੀਤੀ ਗਈ
This entry was posted in ਖੇਤੀਬਾੜੀ.