ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਆਪਣੀ ਮੰਗ ਦੌਹਰਾਉਂਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਚਾਰ ਸਿੰਘ ਸਾਹਿਬਾਨਾਂ ਨੂੰ ਜ਼ੌਰਦਾਰ ਅਪੀਲ ਕਰਦਿਆ ਕਿਹਾ ਕਿ ਉਹ 20 ਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ ਸ਼ਹੀਦ ਹੋ ਚੁੱਕੇ ਮੁੱਖੀ ਸੰਤ ਬਾਬਾ ਜ਼ਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ,ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਾਬਕਾ ਪ੍ਰਧਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਜਨਰਲ ਸਬੇਗ ਸਿੰਘ ਨੂੰ ਪੰਥ ਰਤਨ ਦੇ ਅਵਾਰਡ ਨਾਲ ਸਨਮਾਨਤ ਕਰਨ।ਅੱਜ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ.ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਬਿਆਨ ਦਿੰਦਿਆ ਕਿਹਾ ਕਿ ਕੌਮੀ ਹੀਰੋ ਤੇ ਪੰਥ ਰਤਨ ਅਪਰੋਕਤ ਮਹਾਨ ਸ਼ਖਸ਼ੀਅਤਾਂ ਹਨ।ਇਹਨਾਂ ਨੂੰ ਪੰਥ ਰਤਨ ਦਾ ਅਵਾਰਡ ਦੇਣਾ ਉਹਨਾਂ ਦੀ ਕੁਰਬਾਨੀ ਦਾ ਸਨਮਾਨ ਹੋਵੇਗਾ।
ਇਸ ਦੇ ਨਾਲ ਹੀ ਉਹਨਾਂ ਸਿੱਖ ਕੌਮ ਬੇਨਤੀ ਕੀਤੀ ਹੈ ਕਿ ਜੂਨ 06 ਨੂੰ ਕਾਲੇ ਦਿਨ ਦੀ ਤਰ੍ਹਾਂ ਮਨਾਇਆ ਜਾਵੇ ਤਾਂ ਜੋ ਜੂਨ 1984 ਵਿਚ ਭਾਰਤੀ ਫੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ,ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਹਜ਼ਾਰਾਂ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਕਤਲ ਕਰਨ ਵਰਗੀ ਦਰਦਨਾਕ ਘਟਨਾਂ ਨੂੰ ਯਾਦ ਕੀਤਾ ਜਾ ਸਕੇ।ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਹਜ਼ਾਰਾਂ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਕਤਲ ਕਰਨ ਵਰਗੀ ਦਰਦਨਾਕ ਘਟਨਾਂ ਲਈ ਅਫਸੌਸ ਪ੍ਰਗਟ ਕਰਨ ਲਈ ਸਿੱਖ ਕੌਮ ਮੰਗ ਕਰ ਰਹੀ ਹੈ ਕਿ ਪੰਜਾਬ ਸਰਕਾਰ 06 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰੇ।
ਫੈਡਰੈਸ਼ਨ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮਹੁੰਮਦ ਨੇ ਕਿਹਾ ਕਿ ਜੂਨ 1984 ਵਿੱਚ ਭਾਰਤੀ ਫੌਜ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਤ ਹਮਲਾ ਕਰਨ, ਸ਼੍ਰੀ ਅਕਾਲ ਤਖਤ ਸਾਹਿਬ ਤਬਾਹੀ ਨੂੰ ਢਾਹੁਣ ਅਤੇ ਹਜ਼ਾਰਾਂ ਸਿੰਘਾਂ,ਸਿੰਘਣੀਆਂ ਅਤੇ ਬੱਚਿਆਂ ਦੇ ਕਤਲ ਕਰਨ ਦੇ ਜ਼ਖਮ ਹਾਲੇ ਵੀ ਅੱਲੇ ਹਨ।ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਸਿੱਖ ਕੌਮ ਨੂੰ ਬੇਨਤੀ ਕਰਦੀ ਹੈ ਕਿ ਜੂਨ 06 ਨੂੰ:-
* ਆਪਣੇ ਵਪਾਰਕ ਤੇ ਵਿੱਦਿਅਕ ਅਧਾਰਿਆਂ ਨੂੰ ਬੰਦ ਰੱਖਣ ਅਤੇ ਇਸ ਦਿਨ ਦੀ ਸ਼ਾਂਤੀਮਈ ਢੰਗ ਨਾਲ ਪਾਲਣਾ ਕੀਤੀ ਜਾਵੇ
ਫੈਡਰੈਸ਼ਨ ਕਰਨੈਲ ਸਿੰਘ ਪ੍ਰਧਾਨ ਪੀਰ ਮਹੁੰਮਦ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਸਖਤ ਸੁਨੇਹਾ ਭੇਜਿਆ ਜਾਵੇਗਾ ਕਿ ਸਿੱਖ ਕੌਮ ਹੁਣ ਜ਼ਿਆਦਾ ਸਮਂੇ ਤੱਕ ਲੋਕਾਂ ਦੇ ਹੱਕਾਂ ਦੀ ਕੁਵਰਤੋਂ ਨਹੀਂ ਕਰਨ ਦੇਵੇਗੀ ਅਤੇ ਨਾਂ ਹੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਤਬਾਹੀ ਹੋਣ ਦੇਵੇਗੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਨੇ ਇੱਕ ਮੰਗ-ਪੱਤਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਵਿਧਾਨ ਸਭਾ ਦੇ ਸਮੁੱਚੇ ਮੈਂਬਰਾਂ ਨੂੰ ਸੌਂਪਿਆ ਜਿਸ ਵਿੱਚ ਉਹ ਮੰਗ ਕਰ ਰਹੇ ਹਨ :-
* ਜੂਨ 1984 ਵਿਚ ਭਾਰਤੀ ਫੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਅਤੇ ਹਜ਼ਾਰਾਂ ਮਰਦ, ਔਰਤਾਂ ਤੇ ਬੱਚਿਆਂ ਨੂੰ ਕਤਲ ਕਰਨ ਦੀ ਯਾਦ ਵਿਚ ਵਿਚ 06 ਜੂਨ ਨੂੰ ਸਰਕਾਰੀ ਛੁਟੀ ਐਲਾਨੀ ਜਾਵੇ।
* ਜੂਨ 1984 ਵਿਚ ਸਿਖਾਂ ਦੇ ਕਤਲੇਆਮ ਨੂੰ ਸਿਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ ਤੇ ਇਸ ਸਬੰਧੀ ਇਕ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਨ ਲਈ ਸਰਕਾਰ ਨੂੰ ਕਿਹਾ ਜਾਵੇ।
* ਭਾਰਤੀ ਫੌਜ ਵਲੋਂ ਜੂਨ 1984 ਦੌਰਾਨ ਕੀਤੇ ਹਮਲੇ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਇਕ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਵੇ।