ਨਵੀਂ ਦਿੱਲੀ- ਯੂਪੀਏ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਅਰੋਪਾਂ ਅਤੇ ਹੋਰ ਵਿਵਾਦਾਂ ਵਿੱਚ ਫਸੇ ਹੋਣ ਦੇ ਬਾਵਜੂਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਮੰਤਰੀਮੰਡਲ ਦੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਸੰਪਤੀ ਦੇ ਵੇਰਵੇ ਦੇਣ ਅਤੇ ਆਪਣੇ ਸਬੰਧੀਆਂ ਦੇ ਮਾਮਲੇ ਵਿੱਚ ਵੀ ਇਮਾਨਦਾਰੀ ਵਰਤਣ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮੰਤਰੀ ਨਾਂ ਸਿਰਫ਼ ਆਪਣੀ ਸਗੋਂ ਆਪਣੇ ਸਕੇ-ਸਬੰਧੀਆਂ ਦੀ ਜਇਦਾਦ ਦੇ ਵੀ ਵੇਰਵੇ ਜਾਰੀ ਕਰਨ। ਉਨ੍ਹਾਂ ਨੇ ਮੰਤਰੀਆਂ ਨੂੰ ਇਹ ਵੀ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਕਿਸੇ ਵੀ ਅਜਿਹੇ ਵਪਾਰ ਤੋਂ ਦੂਰ ਰਹਿਣ ਜਿਸ ਵਿੱਚ ਸਰਕਾਰ ਜਾਂ ਸਰਕਾਰੀ ਵਿਭਾਗ ਉਸ ਦੇ ਸਾਂਝੇਦਾਰ ਹੋਣ। ਪ੍ਰਧਾਨਮੰਤਰੀ ਨੇ 31 ਅਗੱਸਤ ਤੱਕ ਇਹ ਜਾਣਕਾਰੀ ਮੁਹਈਆਂ ਕਰਵਾਉਣ ਦੇ ਅਦੇਸ਼ ਦਿੱਤੇ ਹਨ।