ਹਮਬਰਗ,(ਅਮਰਜੀਤ ਸਿੰਘ ਸਿੱਧੂ):- ਅੱਜ ਦੇ ਸਮੇਂ ਵਿੱਚ ਮਹਿੰਗਾਈ ਨੇ ਕਹਿੰਦੇ ਕਹਾਉਦੇ ਦੇਸ਼ਾਂ ਦੇ ਲੋਕਾਂ ਦੇ ਨੱਕ ਵਿੱਚ ਦਮ ਲਿਆਦਾ ਹੋਇਆ ਹੈ। ਜਿਹੜੇ ਦੇਸ਼ ਆਪਣੇ ਆਪ ਨੂੰ ਸਰਮਾਏਦਾਰ ਤੇ ਦੇਸ਼ ਦੀ ਜਨਤਾਂ ਨੂੰ ਵਧੀਆ ਸਹੂਲਤਾਂ ਦੇਣ ਦਾ ਢਿੰਡੋਰਾ ਪਿਟਦੇ ਨਹੀ ਥੱਕਦੇ ਤੇ ਦੂਸਰੇ ਦੇਸ਼ਾਂ ਦੇ ਗਰੀਬ ਲੋਕਾਂ ਦੀਆਂ ਮੂਵੀਆਂ ਬਣਾ ਕੇ ਆਏ ਦਿਨ ਚੈਨਲਾ ਤੇ ਵਿਖਾ ਕੇ ਉਹਨਾਂ ਨਾਲ ਹਮਦਰਦੀ ਜਤਾਉਣ ਦੀ ਗੱਲਾਂ ਕਰਦੇ ਨਹੀ ਥੱਕਦੇ, ਅੱਜ ਉਹਨਾਂ ਦੇਸ਼ਾਂ ਦੇ ਵਸਿੰਦੇ ਢਿੱਡ ਦੀ ਅੱਗ ਬੁਝਾਉਣ ਲਈ ਭੀੜ ਭੜੱਕੇ ਵਾਲੀ ਥਾਂ ਤੇ ਵੱਖ ਵੱਖ ਤਰਾਂ ਦੇ ਸਾਂਗ ਰਚਾ ਕੇ, ਨੱਚ ਗਾ ਕੇ ਆਪਣੀ ਰੋਟੀ ਦਾ ਪ੍ਰਬੰਧ ਕਰ ਰਹੇ ਹਨ। ਜਦ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੰਮ ਮਿਲਦਾ ਨਹੀਂ। ਸਰਕਾਰ ਜੋ ਪੈਸੇ ਖਾਣ ਲਈ ਦਿੰਦੀ ਹੈ ਉਸ ਨਾਲ ਮਹਿਗਾਈ ਦਾ ਕਰਕੇ 10-12 ਦਿਨ ਮਸਾਂ ਹੀ ਗੁਜਾਰਾ ਹੁੰਦਾ। ਇਸ ਲਈ ਆਮਦਨ ਦਾ ਕੋਈ ਹੋਰ ਸਾਧਨ ਨਾਂ ਹੋਣ ਕਰਕੇ ਅਸੀਂ ਇਸ ਤਰਾਂ ਲੋਕਾਂ ਦਾ ਮਨ ਬਹਿਲਾਕੇ ਆਪਣੇ ਢਿੱਡ ਦੀ ਅੱਗ ਬੁਝਾਉਣ ਲਈ ਪੈਸੇ ਇਕੱਠੇ ਕਰ ਲੈਦੇ ਹਾਂ। ਉਰੋਤਕ ਤਸਵੀਰਾਂ ਕਿਸੇ ਡਾਂਸ ਗਰੁਪ ਜਾ ਸਰਕਸ ਵਾਲਿਆਂ ਦੀਆਂ ਨਹੀਂ। ਇਹ ਤਸਵੀਰਾਂ ਇਸ ਮਹਿੰਗਾਈ ਦੇ ਸਤਾਏ ਲੋਕਾਂ ਦੀ ਮੂੰਹ ਬੋਲਦੀ ਮਿਸਾਲ ਹਨ