ੳਸਲੋ,(ਰੁਪਿੰਦਰ ਢਿੱਲੋ ਮੋਗਾ)- ਸਵ ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 15 ਸਾਲ ਹੋ ਗਏ ਹਨ। ਸਕੂਲ ਦੇ ਪ੍ਰੰਬੱਧਕਾ ਵੱਲੋ ਹਰ ਸਕੂਲ ਸੈਸ਼ਨ ਦੀ ਸਮਾਪਤੀ ਮੋਕੇ ਬੱਚਿਆ ਲਈ ਖੇਡ ਮੇਲਾ ਦਾ ਆਜੋਯਨ ਵੀ ਕਰਵਾਇਆ ਜਾਦਾ ਹੈ। ਇਸ ਸਾਲ ਵੀ ਇਹ ਖੇਡ ਮੇਲਾ ਬੜੀ ਧੁਮ ਧਾਮ ਨਾਲ ੳਸਲੋ ਚ ਹੋ ਨਿਬੜਿਆ। ਖੇਡ ਮੇਲਾ ਦੀ ਸ਼ੁਰੂਆਤ ਵਾਹਿਗੁਰੂ ਦਾ ਨਾਮ ਲੈ ਅਰਦਾਸ ਨਾਲ ਹੋਈ ਅਤੇ ਮੁੱਖ ਅਧਿਆਪਿਕਾ ਬੀਬੀ ਬਲਵਿੰਦਰ ਕੋਰ ਵੱਲੋ ਹਰ ਇੱਕ ਨੂੰ ਜੀ ਆਇਆ ਕਿਹਾ ਅਤੇ ਮਾਸਟਰ ਮੁਖਤਿਆਰ ਸਿੰਘ ਹੋਣਾ ਨੇ ਸਟੇਜ ਸੈਕਟਰੀ ਦੀ ਸੇਵਾ ਸੰਭਾਲੀ ਅਤੇ ਬੱਚਿਆ ਨੂੰ ਵੱਖ ਵੱਖ ਖੇਡਾ ਦੀ ਰੂਪ ਰੇਖਾ ਦੱਸੀ।ਬੱਚੇ ਬੱਚੀਆ ਵੱਲੋ ਫੁੱਟਬਾਲ,ਦੋੜਾ,ਰੁਮਾਲ ਚੁੱਕਣਾ,ਲੰਬੀ ਦੋੜ, ਚਮਚਾ ਆਲੂ ਰੇਸ ਆਦਿ ਖੇਡਾਂ ਚ ਭਾਗ ਲੈ ਆਪਣੀ ਚੁੱਸਤੀ ਅਤੇ ਹੋਣਹਾਰੀ ਦਾ ਸਾਬੂਤ ਦਿੱਤਾ। ਇਸ ਮੋਕੇ ਬੱਚਿਆ ਦੇ ਮਾਪਿਆ ਅਤੇ ਸਕੂਲ ਪ੍ਰੰਬੱਧਕਾ ਵੱਲੋ ਸਵੇਰ ਦੇ ਚਾਹ ਪਾਣੀ,ਪਕੋੜੇ, ਮਿਠਾਈਆ ਆਦਿ ਤੋ ਇਲਾਵਾ ਦੁਪਹਿਰ ਵੇਲੇ ਲੰਗਰ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ।ਨਾਰਵੇ ਦੇ ਭਾਰਤੀ ਮੂਲ ਦੇ ਪੰਜਾਬੀਆ ਲਈ ਫਖਰ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਮਿਹਨਤੀ ਤਜਰਬੇਕਾਰ ਸਟਾਫ ਅਤੇ ਪ੍ਰੰਬੱਧਕ ਮੁਖ ਅਧਿਆਪਿਕਾ ਬੀਬੀ ਬਲਵਿੰਦਰ ਕੋਰ,ਕੈਸ਼ੀਅਰ ਸ੍ਰ ਮੁਖਤਿਆਰ ਸਿੰਘ, ਕੈਸ਼ੀਅਰ ਸ੍ਰ ਰਸ਼ਪਿੰਦਰ ਸਿੰਘ ਸੰਧੂ, ਕੈਸ਼ੀਅਰ ਕਮਲਜੀਤ ਕੋਰ, ਮੈਬਰ ਵਰਿੰਦਰ ਕੋਰ, ਜਸਬੀਰ ਕੋਰ, ਗੁਰਪ੍ਰੀਤ ਕੋਰ,ਸੁਖਚੈਨ ਸਿੰਘ, ਰਵੇਲ ਸਿੰਘ,ਗੁਰਵਿੰਦਰ ਸਿੰਘ, ਟੀਚਰ ਸਾਹਿਬਾਨ ਕੁਲਦੀਪ ਕੋਰ,ਸੁਖਜਿੰਦਰ ਕੋਰ,ਰਾਜਵੰਤਜੀਤ ਕੋਰ,ਵਰਿੰਦਰ ਕੋਰ,ਗੁਰਪ੍ਰੀਤ ਕੋਰ,ਸੁਖਵਿੰਦਰਪਾਲ ਕੋਰ,ਸ੍ਰ ਬਲਦੇਵ ਸਿੰਘ , ਕਿਰਨਦੀਪ ਕੋਰ,ਰਮਨਦੀਪ ਕੋਰ,ਮਨਿੰਦਰ ਕੋਰ,ਜਸਵਿੰਦਰ ਕੋਰ,ਰਾਜਵਿੰਦਰ ਕੋਰ,ਹਰਪ੍ਰੀਤ ਕੋਰ ਆਦਿ ਦੇ ਮਿਹਨਤ ਅਤੇ ਸਹਿਯੋਗ ਸੱਦਕੇ ਜਿੱਥੇ ਨਾਰਵੇ ਵਿੱਚ ਜੰਮੇ ਪੱਲੇ ਬੱਚੇ ਪੂਰੀ ਤਰਾ ਆਪਣੇ ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸਾ ਨਾਲ ਜੁੜੇ ਹੋਏ ਹਨ ,ਉੱਥੇ ਹੀ ਇਸ ਸਕੂਲ ਚੋ ਇਹ ਗੁਣ ਲੈ ਕੇ ਗਏ ਬੱਚੇ ਅੱਜ ਨਾਰਵੇ ਚ ਉੱਚ ਪੱਧਰੀ ਨੋਕਰੀਆ ਤੇ ਬਿਰਾਜਮਾਨ ਹੋ ਆਪਣੀ ਕੋਮ ਅਤੇ ਨਾਰਵੇ ਦੀ ਤੱਰਕੀ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਸੂਰਜ ਦੇਵਤੇ ਦੀ ਮਿਹਰ ਨਾਲ ਸਾਰੇ ਦਿਨ ਚੱਲੇ ਇਸ ਖੇਡ ਮੇਲੇ ਦੀ ਸਮਾਪਤੀ ਬੱਚੇ ਬੱਚੀਆ ਵੱਲੋ ਤਿਆਰ ਕੀਤੇ ਗਏ ਰੰਗਾ ਰੰਗ ਪ੍ਰੋਗਰਾਮ ਨਾਲ ਹੋਈ ਅਤੇ ਜੇਤੂ ਅਤੇ ਦੂਸਰੇ ਬੱਚਿਆ ਨੂੰ ਹੋਸਲਾ ਅਫਜਾਈ ਲਈ ਸਹੋਣੇ ਇਨਾਮ ਦੇ ਨਿਵਾਜਿਆ ਗਿਆ ਅਤੇ ਪ੍ਰੰਬੱਧਕਾ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।