ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਹੋਮ ਸਾਇੰਸ ਕਾਲਜ ਦੇ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਦੇ ਵਿਗਿਆਨੀਆਂ ਨੇ ਇਕ ਤਜਰਬੇ ਵਿਚੋਂ ਨਿਕਲੇ ਨਤੀਜਿਆਂ ਦੇ ਆਧਾਰ ਤੇ ਕਿਹਾ ਹੈ ਕਿ ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਦਾ ਭੰਡਾਰ ਕਰਨ ਲਈ ਸ਼ੀਸ਼ੇ ਦੇ ਮਰਤਬਾਨ ਸਭ ਤੋਂ ਵਧੀਆ ਸਾਧਨ ਹਨ। ਯੂਨੀਵਰਸਿਟੀ ਦੇ ਚਾਰ ਵਿਗਿਆਨੀਆਂ ਸ਼ੀਂਰੀਂ, ਮੁਨਿੰਦਰ ਸਿੱਧੂ, ਰੂਪਾ ਬਖਸ਼ੀ ਅਤੇ ਪਰਮਪਾਲ ਸਹੋਤਾ ਵੱਲੋਂ ਕੀਤੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਧਾਰਨ ਪਲਾਸਟਿਕ, ਬਰਾਂਡਿਡ ਪਲਾਸਟਿਕ, ਸਟੇਨਲੈਸ ਸਟੀਲ, ਐਲੂਮੀਨੀਅਮ ਅਤੇ ਸ਼ੀਸ਼ੇ ਦੇ ਮਰਤਬਾਨ ਵਿਚੋਂ ਕਮਰੇ ਦੇ ਤਾਪਮਾਨ ਦੇ ਪੱਧਰ ਤੇ 60 ਦਿਨ ਇਹ ਚੀਜ਼ਾਂ ਸੰਭਾਲਿਆਂ ਨਤੀਜਾ ਇਹ ਨਿਕਲਿਆਂ ਹੈ ਕਿ ਇਨ੍ਹਾਂ ਸਭ ਵਿਚੋਂ ਸ਼ੀਸ਼ੇ ਦੇ ਮਰਤਬਾਨ ਵਿੱਚ ਪਿਆ ਸਮਾਨ ਵਧੀਆ ਤੇ ਖਾਣਯੋਗ ਰਿਹਾ। ਇਨ੍ਹਾਂ ਵਿਚੋਂ ਭੋਜਨ ਸੰਭਾਲਣ ਲਈ ਬਣਾਏ ਪਲਾਸਟਿਕ ਦੇ ਬਰਤਨ ਦੂਸਰੇ ਨੰਬਰ ਤੇ ਰਹੇ। ਸਧਾਰਨ ਪਲਾਸਟਿਕ ਵਿੱਚ ਪਈਆਂ ਵਸਤਾਂ ਦਾ ਮਿਆਰ ਘਟੀਆ ਹੋ ਜਾਂਦਾ ਹੈ।
ਮਾਹਿਰਾਂ ਮੁਤਾਬਕ ਇਨ੍ਹਾਂ ਵਸਤਾਂ ਦੇ ਭੰਡਾਰਨ ਲਈ ਸ਼ੀਸ਼ੇ ਦੇ ਮਰਤਬਾਨ ਜਾਂ ਭੋਜਨ ਸੰਭਾਲਣ ਲਈ ਬਣਾਏ ਵਿਸੇਸ਼ ਪਲਾਸਟਿਕ ਦੇ ਬਰਤਨ ਵਰਤਣੇ ਚਾਹੀਦੇ ਹਨ ਤਾਂ ਜੋ ਖਾਣਯੋਗ ਵਸਤਾਂ ਮਨੁੱਖੀ ਸਿਹਤ ਦਾ ਘਾਣ ਨਾ ਕਰ ਸਕਣ।
ਸੂਜੀ, ਸੁੱਕਾ ਦੁੱਧ, ਗਰਮ ਮਸਾਲਾ, ਗੁੜ ਅਤੇ ਦੇਸੀ ਘਿਉ ਭੰਡਾਰਨ ਲਈ ਸ਼ੀਸ਼ੇ ਦੇ ਮਰਤਬਾਨ ਸਰਵੋਤਮ-ਖੇਤੀ ਵਰਸਿਟੀ ਮਾਹਿਰ
This entry was posted in ਖੇਤੀਬਾੜੀ.