ਵਾਸਿੰਗਟਨ- ਅਮਰੀਕਾ ਦੀ ਕੈਲੇਫੋਰਨੀਆਂ ਸਟੇਟ ਵਿੱਚ ਸਿੱਖ ਕੈਦੀਆਂ ਨੂੰ ਆਪਣੀ ਧਾਰਮਿਕ ਰਵਾਇਤ ਦੇ ਤਹਿਤ ਦਾਢੀ ਰੱਖਣ ਦੀ ਇਜ਼ਾਜਤ ਮਿਲ ਗਈ ਹੈ। ਇਹ ਕੈਦੀ ਸੁਖਵਿੰਦਰ ਸਿੰਘ ਬਰਸਾ ਨਾਲ ਸਬੰਧਿਤ ਮਾਮਲੇ ਵਿੱਚ ਕਮਿਊਨਿਟੀ ਦੁਆਰਾ ਕੈਲੇਫੋਰਨੀਆਂ ਡਿਪਾਰਟਮੈਂਟ ਆਫ਼ ਕਰੈਕਸ਼ਨ ਐਂਡ ਰੀਹੈਬਿਲੀਟੇਸ਼ਨ (ਸੀਡੀਸੀਆਰ) ਦੇ ਖਿਲਾਫ਼ ਸਿ਼ਕਾਇਤ ਕਰਨ ਤੋਂ ਬਾਅਦ ਹੋਇਆ।
ਸੀਡੀਸੀਆਰ ਹੁਣ ਉਸ ਕਨੂੰਨ ਨੂੰ ਭੰਗ ਕਰੇਗੀ ਜਿਸ ਦੇ ਤਹਿਤ ਕੈਦੀਆਂ ਨੂੰ ਅੱਧੇ ਇੰਚ ਤੋਂ ਜਿਆਦਾ ਦਾਢੀ ਰੱਖਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਇਹ ਸਿਰਫ਼ ਸਿੱਖ ਕੈਦੀਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਸੱਭ ਦੇ ਲਈ ਹੋਵੇਗੀ ਜੋ ਧਾਰਮਿਕ ਰਵਾਇਤ ਕਰਕੇ ਲੰਬੀ ਦਾਢੀ ਰੱਖਦੇ ਹਨ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਧਾਰਮਿਕ ਸੁਤੰਤਰਤਾ ਵਿਭਾਗ ਦੇ ਡੈਨੀਅਲ ਮਾਚ ਨੇ ਕਿਹਾ, ‘ਸਾਨੂੰ ਖੁਸ਼ੀ ਹੈ ਕਿ ਸੀਡੀਸੀਆਰ ਨੇ ਜੇਲ੍ਹ ਦੇ ਅੰਦਰ ਵੀ ਧਾਰਮਿਕ ਭਾਵਨਾਵਾਂ ਦੇ ਮਹੱਤਵ ਨੂੰ ਪਛਾਣਿਆ।’