ਤਿਰਪੋਲੀ- ਲੀਬੀਆ ਵਿੱਚ ਸੰਘਰਸ਼ਮਈ ਹਾਲਾਤ ਨੂੰ ਸਹੀ ਕਰਨ ਵਾਸਤੇ ਕਰਨਲ ਗਦਾਫ਼ੀ ਲੋਕਤੰਤਰ ਦੀ ਹਿਮਾਇਤ ਕਰਨ ਵਾਲਿਆਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ। ਗਦਾਫ਼ੀ ਦੇ ਪੁੱਤਰ ਨੇ ਵੀ ਇਹ ਕਿਹਾ ਸੀ ਕਿ ਇਹ ਗੱਲਬਾਤ ਮਹੀਨਿਆਂ ਤੋਂ ਚਲ ਰਹੇ ਸੰਘਰਸ਼ ਨੂੰ ਖਤਮ ਕਰਕੇ ਆਮ ਚੋਣਾਂ ਦੀ ਤਿਆਰੀ ਹੈ।
ਰੂਸ ਦੇ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਮਿਖਾਈਲ ਮਾਰਗਲੋਵ ਨੇ ਲੋਕਤੰਤਰ ਸਮਰਥਕਾਂ ਨਾਲ ਮਿਲਣ ਤੋਂ ਬਾਅਦ ਤਿਰਪੋਲੀ ਵਿੱਚ ਲੀਬੀਆ ਦੇ ਪ੍ਰਧਾਨਮੰਤਰੀ ਮਹਿਮੂਦੀ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ। ਮਹਿਮੂਦੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਵਾਰ ਹੋ ਚੁੱਕੀ ਹੈ। ਬੁੱਧਵਾਰ ਨੂੰ ਪੈਰਿਸ ਵਿੱਚ ਹੋਈ ਗੱਲਬਾਤ ਵੀ ਇਸ ਵਿੱਚ ਸ਼ਾਮਿਲ ਹੈ। ਫਰਾਂਸੀਸੀ ਰਾਸ਼ਟਰਪਤੀ ਸਰਕੋਜੀ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਦਾਫ਼ੀ ਦਾ ਸੱਤਾ ਛੱਡਣਾ ਇੱਕ ਅਜਿਹੀ ਰੇਖਾ ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਸਾਡਾ ਇੱਕ ਹੀ ਮਕਸਦ ਹੈ, ਲੀਬੀਆ ਦੀ ਏਕਤਾ ਨੂੰ ਬਣਾ ਕੇ ਰੱਖਣਾ। ਮਹਿਮੂਦੀ ਦਾ ਇਹ ਬਿਆਨ ਗਦਾਫ਼ੀ ਦੇ ਬੇਟੇ ਸੈਫ਼ ਅਲ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਚੋਣਾਂ ਹੀ ਸ਼ਾਂਤੀ ਦਾ ਇੱਕ ਮਾਤਰ ਸਾਧਨ ਹਨ।