ਮੈਨੂੰ ਕਲਮ ਦਿਓ , ਇਲਮ ਦਿਓ ,
ਸ਼ਬਦ ਦਿਓ , ਅਰਥ ਦਿਓ ।
ਅੱਜੇ ਤਾਂ ਮੈਂ ,ਸਿੱਖਣਾ ਹੈ ,
ਅੱਜੇ ਤਾਂ ਮੈਂ , ਲਿਖਣਾ ਹੈ।
ਅਜੇ ਤਾਂ ਮੈਂ ,ਅੱਖਰਾਂ ਦੀ ,ਧਰਤੀ ਤੇ ,
ਮਸਾਂ ਰਿੜ੍ਹਣਾ ਹੀ , ਸਿੱਖਿਆ ਹੈ ,
ਅਜੇ ਤਾਂ ਮੈਂ ,ਸਾਹਿਤ ਦੀ ਧਰਤੀ ਦੇ ,
ਕਣ ਕਣ ਦੀ ,ਖੁਸ਼ਬੋ ਲੈਣੀ ਹੈ ,
ਇੱਸ ਸੂਰਜ ਦੀਆਂ ਕਿਰਣਾਂ ਦੀ ,
ਛੋਹ ਲੈਣੀ ਹੈ ;
ਤੇ ਅੱਖਰਾਂ ਦੇ ਤਾਰਾ ਮੰਡਲ ਦੀ ,
ਪ੍ਰਿਕਰਮਾ ਕਰਨੀ ,
ਅਜੇ ਤਾਂ ਮੇਰੀ ਉਮਰ ਨਾ ਮੁੱਕੀ ,
ਅਜੇ ਤਾਂ ਮੇਰੇ ,ਸਾਹ ਹਨ ਬਾਕੀ,
ਅਜੇ ਤਾਂ ਮਰੀ ਰੀਝ ਕੁਵਾਰੀ,
ਅਜੇ ਤਾਂ ਮੇਰੀ ਜੀਭ ਤੋਤਲੀ ,
ਬੋਲੀ ਸਿਖਦੇ ਬਾਲ ਦੇ ਵਰਗੀ .
ਅਜੇ ਤਾਂ ਮੈਂ ਤੇ ਮੇਰਾ ਆਪਾ ,
ਖੇਡ ਰਹੇ ਹਾਂ ,ਲੁਕਣ ਮੀਟੀਆਂ ,
ਦੌੜ ਦੌੜ ਕੇ , ਅੱਗੜ ਪਿੱਛੜ ,
ਫੜਨ ਲਈ ,
ਹਰਫਾਂ ਦੀ ਫੁਲਵਾੜੀ ਵਿਚੋਂ ,
ਉਡ ਰਹੀਆਂ , ਕੁੱਝ ਤਿਤਲੀਆਂ ,
ਅਜੇ ਤਾਂ ਮੈਨੂੰ ਖਬਰ ਨਹੀਂ ਹੈ,
ਸ਼ਾਹਿਤ ਦੀ ਰੂਹ ਕਿੱਥੇ ਵਸੱਦੀ ,
ਯਾਰੋ ਮੇਰਾ ਸਾਥ ਦਿਓ ,
ਮੈਨੂੰ ਉੰਗਲੀ ਲਾ ਕੇ ਦੱਸੋ ,ਤੇ
ਮੈਨੂੰ ਛੱਡ ਅਵੋ ,
ਅਦਬ ਦੀਆਂ ਮੁਹਾਠਾਂ ਤੀਕਰ ,
ਲ਼ੰਘ ਜਾਂਵਾਂਗਾ ਸਰਦਲ ਆਪੇ ,
ਢੂੰਡਾਂ ਗਾ ਫਿਰ ਮੰਜ਼ਿਲ ਆਪੇ ,
ਏਸੇ ਰੀਝ ਚ ,ਲਿਖਦਾ ਆਪੇ .
ਸ਼ਾਹਿਤ ਤੇ ਰਿਸ਼ਤੇ ਦੀਆਂ ਪੈੜਾਂ .
ਲ਼ੱਭਦਾ ਲੱਭਦਾ ,ਗੁੰਮ ਜਾਂਵਾਂਗਾ,
ਮੈਨੂੰ ਇਲਮ ਦਿਓ , ਮੈਨੂੰ ਕਲਮ ਦਿਓ ।
,