ਪੂਰੇ ਵਿਸ਼ਵ ਦੇ ਸਮੁੰਦਰਾਂ ਦੀ ਸਥਿਤੀ ਸਬੰਧੀ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਮੁੰਦਰਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜੀਵਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
‘ਇੰਟਰਨੈਸ਼ਨਲ ਪ੍ਰੋਗਰਾਮ ਆਨ ਸਟੇਟ ਆਫ਼ ਓਸ਼ੀਐਨਸ’ ਨਾਂ ਦੀ ਇਸ ਰਿਪੋਰਟ ਵਿੱਚ ਇੱਕ ਅਧਿਅਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੁਨੀਆਭਰ ਦੇ ਸਮੁੰਦਰਾਂ ਦੇ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਹਨ। ਇਸ ਰਿਪੋਰਟ ਅਨੁਸਾਰ ਸਮੁੰਦਰਾਂ ਨੂੰ ਇਸ ਦੁਰਦਸ਼ਾ ਤੋਂ ਬਚਾਉਣ ਲਈ ਜਲਦ ਤੋਂ ਜਲਦ ਕੁਝ ਕਦਮ ਉਠਾਉਣ ਦੀ ਜਰੂਰਤ ਹੈ। ਇਨ੍ਹਾਂ ਸੁਝਾਵਾਂ ਵਿੱਚ ਮੱਛੀਆਂ ਦਾ ਜਰੂਰਤ ਤੋਂ ਜਿਆਦਾ ਸਿਕਾਰ, ਪਰਦੂਸ਼ਣ ਅਤੇ ਕਾਰਬਨ ਉਤਸਰਜਨ ਵਿੱਚ ਕਮੀ ਅਤੇ ਸਮਾਪਤ ਹੋ ਰਹੀਆਂ ਪਰਜਾਤੀਆਂ ਦੀ ਸੁਰੱਖਿਆ ਆਦਿ ਸ਼ਾਮਿਲ ਹਨ। ਇਹ ਰਿਪੋਰਟ ਹਫ਼ਤੇ ਦੇ ਅੰਤ ਤੱਕ ਸੰਯੁਕਤ ਰਾਸ਼ਟਰ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਅਤੇ ਇਸ ਤੇ ਸਲਾਹ ਮਸ਼ਵਰਾ ਕਰਨ ਲਈ ਵਿਗਿਆਨਕ ਅੱਗੇ ਆਉਣਗੇ। ਕੋਰਲ ਰੀਫ਼ ਦੇ ਖਾਤਮੇ, ਸਮੁੰਦਰੀ ਜੀਵਾਂ ਦੀਆਂ ਦੁਰਲੱਭ ਪਰਜਾਤੀਆਂ ਦੇ ਸਿਕਾਰ ਅਤੇ ਤੇਜ਼ੀ ਨਾਲ ਪਿਘਲਦੀ ਬਰਫ਼ ਨੇ ਕਈ ਅਜਿਹੇ ਖ਼ਤਰੇ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨਾਲ ਸਮੇਂ ਰਹਿੰਦੇ ਨਜਿਠਣਾ ਜਰੂਰੀ ਹੈ।