ਕਾਬੁਲ- ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਇੱਕ ਫਾਈਵ ਸਟਾਰ ਹੋਟਲ ਤੇ
ਤਾਲਿਬਾਨ ਵਲੋਂ ਕੀਤੇ ਗਏ ਹਮਲੇ ਦੌਰਾਨ 6 ਹਮਲਾਵਰ ਮਾਰੇ ਗਏ ਹਨ। ਇਸ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ 8 ਸਿਵਲੀਅਨ ਮਾਰੇ ਗਏ ਹਨ ਅਤੇ 6 ਜਖਮੀ ਹੋ ਗਏ ਹਨ।
ਇੰਟਰਕਾਨਟੀਨੈਂਟਲ ਹੋਟਲ ਜੋ ਕਿ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ। ਇਸ ਹੋਟਲ ਵਿੱਚ ਜਿਆਦਾਤਰ ਵਿਦੇਸ਼ੀ ਆ ਕੇ ਠਹਿਰਦੇ ਹਨ। ਇਸ ਆਤਮਘਾਤੀ ਹਮਲੇ ਵਿੱਚ ਹਮਲਾਵਰਾਂ ਨੇ ਆਪਣੇ ਆਪ ਨੂੰ ਵੀ ਵਿਸਫੋਟ ਨਾਲ ਉਡਾ ਲਿਆ ਹੈ। ਇਹ ਧਮਾਕੇ ਹੋਟਲ ਦੇ ਗੇਟ ਅਤੇ ਹੋਟਲ ਦੇ ਪਿੱਛਲੇ ਹਿੱਸੇ ਵਿੱਚ ਕੀਤੇ ਗਏ। ਹਮਲਾਵਰਾਂ ਹੋਟਲ ਦੀ ਛੱਤ ਤੋਂ ਸੁਰੱਖਿਆ ਬਲਾਂ ਤੇ ਗੋਲੀਆਂ ਚਲਾਈਆਂ। ਇਸ ਧਮਾਕੇ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ। ਹੋਟਲ ਵਿੱਚ ਅਜੇ ਵੀ ਵਿਸਫੋਟ ਹੋ ਰਹੇ ਹਨ ਅਤੇ ਗੋਲੀਆਂ ਚਲ ਰਹੀਆਂ ਹਨ।
ਤਾਲਿਬਾਨ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਹੋਟਲ ਦੀ ਬਿਜਲੀ ਕਟ ਦਿੱਤੀ ਗਈ ਹੈ। ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਲੋਕ ਰਾਤ ਦਾ ਖਾਣਾ ਖਾ ਰਹੇ ਸਨ। ਅਜੇ ਵੀ ਹੋਟਲ ਵਿੱਚ ਹਫ਼ੜਾ-ਦਫ਼ੜੀ ਮੱਚੀ ਹੋਈ ਹੈ। ਪੂਰੇ ਇਲਾਕੇ ਨੂੰ ਸੁਰੱਖਿਆ ਦਸਤਿਆਂ ਨੇ ਘੇਰਿਆ ਹੋਇਆ ਹੈ। ਹੋਟਲ ਵਿੱਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਪੂਰੀ ਕੋਸਿਸ਼ ਕੀਤੀ ਜਾ ਰਹੀ ਹੈ।