ਵਾਸਿੰਗਟਨ- ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਜੋ ਕਿ ਕਾਫ਼ੀ ਸਮੇਂ ਤੋਂ ਪਾਕਿਸਤਾਨ ਦੀ ਧਰਤੀ ਤੇ ਫ਼ਲ-ਫੁੱਲ ਰਿਹਾ ਹੈ, ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਵਾਈਟ ਹਾਊਸ ਤੋਂ ਜਾਰੀ ਕੀਤੀ ਗਈ ‘ਨੈਸ਼ਨਲ ਸਟਰੈਟਜੀ ਫਾਰ ਕਾਂਊਟਰ ਟੈਰਿਜ਼ਮ’ ਰਿਪੋਰਟ ਵਿੱਚ ਇਸ ਦਾ ਜਿਕਰ ਕੀਤਾ ਗਿਆ ਹੈ।
ਅਮਰੀਕਾ ਵਲੋਂ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2008 ਵਿੱਚ ਮੁੰਬਈ ਹਮਲਿਆਂ ਵਿੱਚ 6 ਅਮਰੀਕੀਆਂ ਸਮੇਤ ਵੱਡੀ ਗਿਣਤੀ ਵਿੱਚ ਭਾਰਤੀਆਂ ਦੀ ਹੱਤਿਆ ਕਰਨ ਵਾਲੇ ਅਤਵਾਦੀ ਸੰਗਠਨ ਲਸ਼ਕਰ -ਏ-ਤਾਇਬਾ ਦੇ ਖਿਲਾਫ਼ ਅਮਰੀਕਾ ਦਾ ਸੰਘਰਸ਼ ਜਾਰੀ ਰਹੇਗਾ। ਅਮਰੀਕਾ ਨੇ ਪਹਿਲੀ ਵਾਰ ਅਤਵਾਦ ਨੂੰ ਸਮਾਪਤ ਕਰਨ ਦੀ ਆਪਣੀ ਨੀਤੀ ਦੇ ਮੁੱਖ ਬਿੰਦੂਆਂ ਨੂੰ ਸਰਵਜਨਿਕ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਜਿਆਦਾਤਰ ਇਹ ਕੋਸਿ਼ਸ਼ ਹੋਵੇਗੀ ਕਿ ਲਸ਼ਕਰ ਦੀਆਂ ਕਾਰਵਾਈਆਂ ਨਾਲ ਲੜਨ ਲਈ ਸਹਿਯੋਗ ਦੇ ਰਹੇ ਰਾਸ਼ਟਰਾਂ ਨਾਲ ਮਿਲ ਕੇ ਸੁਧਾਰ ਤੇ ਕੇਂਰਿਤ ਹੋਵੇਗਾ। ਵਾਈਟ ਹਾਊਸ ਦੀ ਰਿਪੋਰਟ ਮੁੱਖ ਰੂਪ ਵਿੱਚ ਅਲਕਾਇਦਾ ਅਤੇ ਉਸ ਨਾਲ ਜੁੜੇ ਹੋਰ ਅਤਵਾਦੀ ਸੰਗਠਨਾ ਤੇ ਕੇਂਦਰਿਤ ਹੈ।