ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਲੋਕਪਾਲ ਬਿੱਲ ਦੇ ਮੁੱਦੇ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਸਾਰੇ ਦੱਲ ਇੱਕ ਮਜਬੂਤ ਅਤੇ ਪ੍ਰਭਾਵੀ ਲੋਕਪਾਲ ਦੇ ਹੱਕ ਵਿੱਚ ਹਨ।
ਲੋਕਪਾਲ ਸਬੰਧੀ ਇਸ ਸੰਯੁਕਤ ਬੈਠਕ ਦੌਰਾਨ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਕਾਰ ਨੇ ਜੋ ਮਸੌਦਾ ਤਿਆਰ ਕੀਤਾ ਹੈ, ਉਸ ਸਬੰਧੀ ਸਾਨੂੰ ਕਈ ਸਿਕਾਇਤਾਂ ਹਨ ਪਰ ਅਸੀਂ ਇਸ ਬੈਠਕ ਵਿੱਚ ਇਨ੍ਹਾਂ ਸਿ਼ਕਾਇਤਾਂ ਤੇ ਚਰਚਾ ਨਹੀਂ ਕਰਨੀ ਚਾਹੁੰਦੇ। ਪ੍ਰਧਾਨਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬੇਸ਼ਕ ਕਨੂੰਨ ਹਨ ਪਰ ਫਿਰ ਵੀ ਉਚ ਅਹੁਦਿਆਂ ਤੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੱਕ ਪ੍ਰਭਾਵੀ ਲੋਕਪਾਲ ਬਿੱਲ ਦੇ ਗਠਨ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਸਰਕਾਰ ਨੇ ਜੋ ਮਸੌਦਾ ਹੁਣ ਤਿਆਰ ਕੀਤਾ ਹੈ, ਉਸ ਨੂੰ ਬਣਾਉਣ ਵਾਲੀ ਕਮੇਟੀ ਵਿੱਚ ਸਰਕਾਰ ਦੇ ਪੰਜ ਮੰਤਰੀ ਅਤੇ ਅੰਨਾ ਹਜ਼ਾਰੇ ਦੇ ਪੰਜ ਪ੍ਰਤੀਨਿਧੀ ਸ਼ਾਮਿਲ ਸਨ।