ਨਵੀਂ ਦਿੱਲੀ- ਵੈਸਟ ਇੰਡੀਜ਼ ਦੇ ਖਿਲਾਫ਼ ਹੌਲੀ ਰਫ਼ਤਾਰ ਨਾਲ ਓਵਰ ਕਰਨ ਕਰਕੇ ਭਾਰਤੀ ਟੀਮ ਉਪਰ ਜ਼ੁਰਮਾਨਾ ਲਾਇਆ ਗਿਆ ਹੈ। ਜਿਕਰਯੋਗ ਹੈ ਕਿ ਬਾਰਬਡੋਸ ਵਿਖੇ ਖੇਡਿਆ ਗਿਆ ਇਹ ਟੈਸਟ ਮੈਚ ਡਰਾਅ ਹੋ ਗਿਆ ਸੀ। ਇਹ ਜ਼ੁਰਮਾਨਾ ਆਈਸੀਸੀ ਮੈਚ ਦੇ ਰੈਫਰੀ ਪੈਨਲ ਨੇ ਲਾਇਆ ਹੈ। ਜਿਸ ਕਰਕੇ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਧੋਨੀ ਨੂੰ ਮੈਚ ਫੀਸ ਦਾ 60 ਫ਼ੀਸਦੀ ਅਤੇ ਬਾਕੀ ਖਿਡਾਰੀਆਂ ਨੂੰ 30 ਫ਼ੀਸਦੀ ਜ਼ੁਰਮਾਨਾ ਦੇਣਾ ਪਵੇਗਾ।
ਭਾਰਤੀ ਕ੍ਰਿਕਟ ਟੀਮ ਦੇ ਕੋਚ ਡੰਕਨ ਫਲੈਚਰ ਜੇਕਰ ਇੰਗਲੈਂਡ ਦੇ ਖਿਲਾਫ਼ ਟੈਸਟ ਸੀਰੀਜ਼ ਵਿਚ ਭਾਰਤੀ ਟੀਮ ਨੂੰ ਜਿੱਤ ਦਿਵਾਉਂਦੇ ਹਨ ਤਾਂ ਉਸਨੂੰ 10 ਲੱਖ ਪੌਂਡ ਕਮਾਉਣ ਦਾ ਮੌਕਾ ਮਿਲੇਗਾ। ਇੰਗਲੈਂਡ ਦੇ ਖਿਲਾਫ਼ ਸੀਰੀਜ਼ ਜਿੱਤਣ ਦੀ ਸ਼ਰਤ ‘ਤੇ ਬੀਸੀਸੀਆਈ ਵਲੋਂ ਕੋਚ ਅਤੇ ਖਿਡਾਰੀਆਂ ਨੂੰ 1.5-1.5 ਕਰੋੜ ਪੌਂਡ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜਿ਼ਕਰਯੋਗ ਹੈ ਕਿ ਭਾਰਤ ਨੇ ਪਿਛਲੇ 25 ਸਾਲਾਂ ਤੋਂ ਇੰਗਲੈਂਡ ਤੋਂ ਟੈਸਟ ਸੀਰੀਜ਼ ਨਹੀਂ ਜਿੱਤੀ। ਫਲੈਚਰ ਇਸ ਵੇਲੇ ਸਭ ਤੋਂ ਮਹਿੰਗੇ ਕੋਚ ਹਨ। ਉਸਦੀ ਸਾਲਾਨਾ ਤਨਖਾਹ ਅੰਦਾਜ਼ਨ 8 ਲੱਖ ਪੌਂਡ ਹੈ।